ਅੱਯੋਬ 22

ਸੰਘਣੇ ਬੱਦਲਾਂ ਨੇ ਉਸ ਨੂੰ ਢੱਕ ਲਿਆ ਹੈ, ਇਸ ਲਈ ਉਹ ਸਾਨੂੰ ਨਹੀਂ ਦੇਖਦਾ ਜਦੋਂ ਉਹ ਅਕਾਸ਼ ਵਿੱਚ ਘੁੰਮਦਾ ਹੈ।’

Job 22:14 (UKJV) Thick clouds are a covering to him, that he sees not; and he walks in the circuit of heaven.

12“ਕੀ ਪਰਮੇਸ਼ਵਰ ਸਵਰਗ ਦੀਆਂ ਉਚਾਈਆਂ ਵਿੱਚ ਨਹੀਂ ਹੈ? ਤਾਰਿਆਂ ਦੀ ਉਚਾਈ ਵੇਖ ਕਿ ਉਹ ਕਿੰਨ੍ਹੇ ਉੱਚੇ ਹਨ!

13ਫਿਰ ਵੀ ਤੁਸੀਂ ਕਹਿੰਦੇ ਹੋ, ‘ਪਰਮੇਸ਼ਵਰ ਕੀ ਜਾਣਦਾ ਹੈ? ਕੀ ਉਹ ਅਜਿਹੇ ਹਨੇਰੇ ਵਿੱਚ ਨਿਆਂ ਕਰਦਾ ਹੈ?

14ਸੰਘਣੇ ਬੱਦਲਾਂ ਨੇ ਉਸ ਨੂੰ ਢੱਕ ਲਿਆ ਹੈ, ਇਸ ਲਈ ਉਹ ਸਾਨੂੰ ਨਹੀਂ ਦੇਖਦਾ ਜਦੋਂ ਉਹ ਅਕਾਸ਼ ਵਿੱਚ ਘੁੰਮਦਾ ਹੈ।’

15ਕੀ ਤੂੰ ਪੁਰਾਣੇ ਰਾਹ ਉੱਤੇ ਚੱਲੋਗਾ ਜਿਸਨੂੰ ਦੁਸ਼ਟ ਤੁਰਦੇ ਹਨ?

16ਉਹ ਆਪਣੇ ਸਮੇਂ ਤੋਂ ਪਹਿਲਾਂ ਹੀ ਵਹਿ ਗਏ, ਉਹਨਾਂ ਦੀ ਨੀਂਹ ਹੜ੍ਹ ਨਾਲ ਵਹਿ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.