10ਇਸ ਲਈ ਤੇਰੇ ਚਾਰੇ ਪਾਸੇ ਫਾਹੇ ਹਨ, ਅਚਾਨਕ ਆਉਣ ਵਾਲਾ ਸੰਕਟ ਤੈਨੂੰ ਡਰਾਉਂਦਾ ਹੈ,
11ਇੰਨਾ ਹਨੇਰਾ ਕਿਉਂ ਕੀ ਤੂੰ ਨਹੀਂ ਦੇਖ ਸਕਦਾ, ਅਤੇ ਪਾਣੀ ਦਾ ਹੜ੍ਹ ਤੈਨੂੰ ਕਿਉਂ ਢੱਕ ਲੈਂਦਾ ਹੈ।
12“ਕੀ ਪਰਮੇਸ਼ਵਰ ਸਵਰਗ ਦੀਆਂ ਉਚਾਈਆਂ ਵਿੱਚ ਨਹੀਂ ਹੈ? ਤਾਰਿਆਂ ਦੀ ਉਚਾਈ ਵੇਖ ਕਿ ਉਹ ਕਿੰਨ੍ਹੇ ਉੱਚੇ ਹਨ!
13ਫਿਰ ਵੀ ਤੁਸੀਂ ਕਹਿੰਦੇ ਹੋ, ‘ਪਰਮੇਸ਼ਵਰ ਕੀ ਜਾਣਦਾ ਹੈ? ਕੀ ਉਹ ਅਜਿਹੇ ਹਨੇਰੇ ਵਿੱਚ ਨਿਆਂ ਕਰਦਾ ਹੈ?
14ਸੰਘਣੇ ਬੱਦਲਾਂ ਨੇ ਉਸ ਨੂੰ ਢੱਕ ਲਿਆ ਹੈ, ਇਸ ਲਈ ਉਹ ਸਾਨੂੰ ਨਹੀਂ ਦੇਖਦਾ ਜਦੋਂ ਉਹ ਅਕਾਸ਼ ਵਿੱਚ ਘੁੰਮਦਾ ਹੈ।’