11ਇੰਨਾ ਹਨੇਰਾ ਕਿਉਂ ਕੀ ਤੂੰ ਨਹੀਂ ਦੇਖ ਸਕਦਾ, ਅਤੇ ਪਾਣੀ ਦਾ ਹੜ੍ਹ ਤੈਨੂੰ ਕਿਉਂ ਢੱਕ ਲੈਂਦਾ ਹੈ।
12“ਕੀ ਪਰਮੇਸ਼ਵਰ ਸਵਰਗ ਦੀਆਂ ਉਚਾਈਆਂ ਵਿੱਚ ਨਹੀਂ ਹੈ? ਤਾਰਿਆਂ ਦੀ ਉਚਾਈ ਵੇਖ ਕਿ ਉਹ ਕਿੰਨ੍ਹੇ ਉੱਚੇ ਹਨ!
13ਫਿਰ ਵੀ ਤੁਸੀਂ ਕਹਿੰਦੇ ਹੋ, ‘ਪਰਮੇਸ਼ਵਰ ਕੀ ਜਾਣਦਾ ਹੈ? ਕੀ ਉਹ ਅਜਿਹੇ ਹਨੇਰੇ ਵਿੱਚ ਨਿਆਂ ਕਰਦਾ ਹੈ?
14ਸੰਘਣੇ ਬੱਦਲਾਂ ਨੇ ਉਸ ਨੂੰ ਢੱਕ ਲਿਆ ਹੈ, ਇਸ ਲਈ ਉਹ ਸਾਨੂੰ ਨਹੀਂ ਦੇਖਦਾ ਜਦੋਂ ਉਹ ਅਕਾਸ਼ ਵਿੱਚ ਘੁੰਮਦਾ ਹੈ।’
15ਕੀ ਤੂੰ ਪੁਰਾਣੇ ਰਾਹ ਉੱਤੇ ਚੱਲੋਗਾ ਜਿਸਨੂੰ ਦੁਸ਼ਟ ਤੁਰਦੇ ਹਨ?