26ਨਿਸ਼ਚੇ ਹੀ ਤੂੰ ਸਰਵਸ਼ਕਤੀਮਾਨ ਵਿੱਚ ਅਨੰਦ ਪ੍ਰਾਪਤ ਕਰੇਗਾ ਅਤੇ ਪਰਮੇਸ਼ਵਰ ਵੱਲ ਆਪਣਾ ਮੂੰਹ ਉੱਚਾ ਕਰੇਗਾ।
27ਤੂੰ ਉਸ ਅੱਗੇ ਪ੍ਰਾਰਥਨਾ ਕਰੇਗਾ, ਅਤੇ ਉਹ ਤੇਰੀ ਸੁਣੇਗਾ, ਅਤੇ ਤੂੰ ਆਪਣੀਆਂ ਸੁੱਖਣਾ ਪੂਰੀਆਂ ਕਰੇਗਾ।
28ਜੋ ਕੁਝ ਤੂੰ ਕਰਨਾ ਚਾਹੇਗਾ ਉਹ ਤੇਰੇ ਲਈ ਹੋ ਜਾਵੇਗਾ, ਅਤੇ ਤੇਰੇ ਰਾਹਾਂ ਉੱਤੇ ਰੌਸ਼ਨੀ ਚਮਕੇਗੀ।
29ਜਦੋਂ ਲੋਕਾਂ ਨੂੰ ਨੀਵਾਂ ਕੀਤਾ ਜਾਂਦਾ ਹੈ ਅਤੇ ਤੂੰ ਆਖੇਗਾ, ‘ਉਹਨਾਂ ਨੂੰ ਉੱਚਾ ਚੁੱਕੋ!’ ਤਦ ਉਹ ਨਿਰਾਸ਼ ਲੋਕਾਂ ਨੂੰ ਬਚਾ ਲਵੇਗਾ।
30ਉਹ ਉਸ ਨੂੰ ਵੀ ਬਚਾਵੇਗਾ ਜੋ ਨਿਰਦੋਸ਼ ਨਹੀਂ ਹੈ, ਜੋ ਤੁਹਾਡੇ ਹੱਥਾਂ ਦੀ ਸ਼ੁੱਧਤਾ ਦੁਆਰਾ ਛੁਡਾਇਆ ਜਾਵੇਗਾ।”