ਅੱਯੋਬ 22

ਨਿਸ਼ਚੇ ਹੀ ਤੂੰ ਸਰਵਸ਼ਕਤੀਮਾਨ ਵਿੱਚ ਅਨੰਦ ਪ੍ਰਾਪਤ ਕਰੇਗਾ ਅਤੇ ਪਰਮੇਸ਼ਵਰ ਵੱਲ ਆਪਣਾ ਮੂੰਹ ਉੱਚਾ ਕਰੇਗਾ।

Job 22:26 (UKJV) For then shall you have your delight in the Almighty, and shall lift up your face unto God.

24ਜੇ ਤੂੰ ਆਪਣਾ ਸੋਨਾ ਮਿੱਟੀ ਵਿੱਚ, ਅਤੇ ਸਗੋਂ ਓਫੀਰ ਦਾ ਸੋਨਾ ਦਰਿਆਵਾਂ ਦੀਆਂ ਚਟਾਨਾਂ ਵਿੱਚ ਪਾ ਦੇਵੇ,

25ਤਦ ਸਰਵਸ਼ਕਤੀਮਾਨ ਆਪ ਤੇਰਾ ਸੋਨਾ ਹੋਵੇਗਾ, ਅਤੇ ਤੇਰੇ ਲਈ ਸਭ ਤੋਂ ਵਧੀਆ ਚਾਂਦੀ ਹੋਵੇਗਾ।

26ਨਿਸ਼ਚੇ ਹੀ ਤੂੰ ਸਰਵਸ਼ਕਤੀਮਾਨ ਵਿੱਚ ਅਨੰਦ ਪ੍ਰਾਪਤ ਕਰੇਗਾ ਅਤੇ ਪਰਮੇਸ਼ਵਰ ਵੱਲ ਆਪਣਾ ਮੂੰਹ ਉੱਚਾ ਕਰੇਗਾ।

27ਤੂੰ ਉਸ ਅੱਗੇ ਪ੍ਰਾਰਥਨਾ ਕਰੇਗਾ, ਅਤੇ ਉਹ ਤੇਰੀ ਸੁਣੇਗਾ, ਅਤੇ ਤੂੰ ਆਪਣੀਆਂ ਸੁੱਖਣਾ ਪੂਰੀਆਂ ਕਰੇਗਾ।

28ਜੋ ਕੁਝ ਤੂੰ ਕਰਨਾ ਚਾਹੇਗਾ ਉਹ ਤੇਰੇ ਲਈ ਹੋ ਜਾਵੇਗਾ, ਅਤੇ ਤੇਰੇ ਰਾਹਾਂ ਉੱਤੇ ਰੌਸ਼ਨੀ ਚਮਕੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.