ਅੱਯੋਬ 26

ਤੂੰ ਬੁੱਧੀ ਤੋਂ ਬਿਨਾਂ ਕਿਸੇ ਨੂੰ ਕੀ ਸਲਾਹ ਦਿੱਤੀ ਹੈ! ਅਤੇ ਤੁਸੀਂ ਕਿੰਨੀ ਕੁ ਮਹਾਨ ਸਮਝ ਨੂੰ ਪ੍ਰਗਟ ਕੀਤਾ ਹੈ!

Job 26:3 (UKJV) How have you counselled him that has no wisdom? and how have you plentifully declared the thing as it is?

1ਫਿਰ ਅੱਯੋਬ ਨੇ ਜਵਾਬ ਦਿੱਤਾ:

2“ਤੂੰ ਸ਼ਕਤੀਹੀਣ ਲੋਕਾਂ ਦੀ ਕਿਵੇਂ ਮਦਦ ਕੀਤੀ ਹੈ! ਤੂੰ ਉਸ ਬਾਂਹ ਨੂੰ ਕਿਵੇਂ ਬਚਾਇਆ ਹੈ ਜੋ ਕਮਜ਼ੋਰ ਹੈ!

3ਤੂੰ ਬੁੱਧੀ ਤੋਂ ਬਿਨਾਂ ਕਿਸੇ ਨੂੰ ਕੀ ਸਲਾਹ ਦਿੱਤੀ ਹੈ! ਅਤੇ ਤੁਸੀਂ ਕਿੰਨੀ ਕੁ ਮਹਾਨ ਸਮਝ ਨੂੰ ਪ੍ਰਗਟ ਕੀਤਾ ਹੈ!

4ਇਹ ਸ਼ਬਦ ਬੋਲਣ ਵਿੱਚ ਤੁਹਾਡੀ ਕਿਸਨੇ ਮਦਦ ਕੀਤੀ ਹੈ? ਅਤੇ ਕਿਸ ਦਾ ਆਤਮਾ ਤੁਹਾਡੇ ਮੂੰਹੋਂ ਬੋਲਿਆ?

5“ਮੁਰਦੇ ਡੂੰਘੇ ਦੁੱਖ ਵਿੱਚ ਹਨ, ਜਿਹੜੇ ਪਾਣੀਆਂ ਦੇ ਹੇਠਾਂ ਹਨ ਅਤੇ ਉਹ ਸਾਰੇ ਜਿਹੜੇ ਉਹਨਾਂ ਵਿੱਚ ਰਹਿੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.