11“ਮੈਂ ਤੁਹਾਨੂੰ ਪਰਮੇਸ਼ਵਰ ਦੀ ਸ਼ਕਤੀ ਬਾਰੇ ਸਿਖਾਵਾਂਗਾ; ਮੈਂ ਸਰਵਸ਼ਕਤੀਮਾਨ ਦੇ ਰਾਹਾਂ ਨੂੰ ਨਹੀਂ ਲੁਕਾਵਾਂਗਾ।
12ਇਹ ਸਭ ਤੁਸੀਂ ਆਪ ਦੇਖਿਆ ਹੈ। ਫਿਰ ਇਹ ਅਰਥਹੀਣ ਗੱਲਾਂ ਕਿਉਂ?
13“ਇਹ ਕਿਸਮਤ ਹੈ ਜੋ ਪਰਮੇਸ਼ਵਰ ਦੁਸ਼ਟਾਂ ਨੂੰ ਦਿੰਦਾ ਹੈ, ਇੱਕ ਬੇਰਹਿਮ ਆਦਮੀ ਨੂੰ ਸਰਵਸ਼ਕਤੀਮਾਨ ਤੋਂ ਵਿਰਾਸਤ ਮਿਲਦੀ ਹੈ:
14ਜਿੰਨੇ ਵੀ ਉਸਦੇ ਬੱਚੇ ਹਨ, ਤਲਵਾਰ ਉਹਨਾਂ ਦਾ ਹਿੱਸਾ ਹੈ; ਉਸ ਦੀ ਸੰਤਾਨ ਕਦੇ ਵੀ ਰੋਟੀ ਨਾਲ ਨਹੀਂ ਰੱਜੇਗੀ।
15ਮਹਾਂਮਾਰੀ ਉਹਨਾਂ ਨੂੰ ਦੱਬੇਗੀ ਜਿਹੜੇ ਉਸ ਤੋਂ ਬਚ ਨਿਕਲਣਗੇ, ਅਤੇ ਉਹਨਾਂ ਦੀਆਂ ਵਿਧਵਾਵਾਂ ਉਹਨਾਂ ਲਈ ਨਹੀਂ ਰੋਣਗੀਆਂ।