ਅੱਯੋਬ 27

ਜਿਹੜਾ ਘਰ ਉਹ ਬਣਾਉਂਦਾ ਹੈ ਉਹ ਰੇਸ਼ਮੀ ਕੀੜੇ ਦੇ ਘਰ ਵਰਗਾ ਹੈ, ਇੱਕ ਚੌਕੀਦਾਰ ਦੁਆਰਾ ਬਣਾਈ ਗਈ ਝੌਂਪੜੀ ਵਰਗਾ ਹੈ।

Job 27:18 (UKJV) He builds his house as a moth, and as a booth that the keeper makes.

16ਭਾਵੇਂ ਉਹ ਮਿੱਟੀ ਵਾਂਗ ਚਾਂਦੀ ਦਾ ਢੇਰ ਅਤੇ ਮਿੱਟੀ ਦੇ ਢੇਰ ਵਾਂਗ ਕੱਪੜੇ ਪਾ ਲੈਂਦਾ ਹੈ,

17ਜੋ ਕੁਝ ਉਹ ਰੱਖਦਾ ਹੈ ਉਹ ਧਰਮੀ ਪਹਿਨੇਗਾ, ਅਤੇ ਉਸਦੀ ਚਾਂਦੀ ਨਿਰਦੋਸ਼ ਆਪਸ ਵਿੱਚ ਵੰਡ ਲੈਣਗੇ।

18ਜਿਹੜਾ ਘਰ ਉਹ ਬਣਾਉਂਦਾ ਹੈ ਉਹ ਰੇਸ਼ਮੀ ਕੀੜੇ ਦੇ ਘਰ ਵਰਗਾ ਹੈ, ਇੱਕ ਚੌਕੀਦਾਰ ਦੁਆਰਾ ਬਣਾਈ ਗਈ ਝੌਂਪੜੀ ਵਰਗਾ ਹੈ।

19ਉਹ ਅਮੀਰ ਹੈ, ਪਰ ਅਜਿਹਾ ਨਹੀਂ ਰਹੇਗਾ; ਜਦੋਂ ਉਹ ਆਪਣੀਆਂ ਅੱਖਾਂ ਖੋਲ੍ਹਦਾ ਹੈ, ਸਭ ਕੁਝ ਖਤਮ ਹੋ ਜਾਂਦਾ ਹੈ।

20ਭੈਅ ਉਸ ਉੱਤੇ ਹੜ੍ਹ ਵਾਂਗ ਆ ਪੈਂਦਾ ਹੈ; ਅਤੇ ਤੂਫਾਨ ਰਾਤ ਦੇ ਵੇਲੇ ਉਸਨੂੰ ਉਡਾ ਕੇ ਲੈ ਜਾਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.