18ਜਿਹੜਾ ਘਰ ਉਹ ਬਣਾਉਂਦਾ ਹੈ ਉਹ ਰੇਸ਼ਮੀ ਕੀੜੇ ਦੇ ਘਰ ਵਰਗਾ ਹੈ, ਇੱਕ ਚੌਕੀਦਾਰ ਦੁਆਰਾ ਬਣਾਈ ਗਈ ਝੌਂਪੜੀ ਵਰਗਾ ਹੈ।
19ਉਹ ਅਮੀਰ ਹੈ, ਪਰ ਅਜਿਹਾ ਨਹੀਂ ਰਹੇਗਾ; ਜਦੋਂ ਉਹ ਆਪਣੀਆਂ ਅੱਖਾਂ ਖੋਲ੍ਹਦਾ ਹੈ, ਸਭ ਕੁਝ ਖਤਮ ਹੋ ਜਾਂਦਾ ਹੈ।
20ਭੈਅ ਉਸ ਉੱਤੇ ਹੜ੍ਹ ਵਾਂਗ ਆ ਪੈਂਦਾ ਹੈ; ਅਤੇ ਤੂਫਾਨ ਰਾਤ ਦੇ ਵੇਲੇ ਉਸਨੂੰ ਉਡਾ ਕੇ ਲੈ ਜਾਂਦਾ ਹੈ।
21ਪੂਰਬੀ ਹਵਾ ਉਸਨੂੰ ਚੁੱਕ ਕੇ ਲੈ ਜਾਂਦੀ ਹੈ, ਅਤੇ ਉਹ ਚਲਾ ਗਿਆ ਹੈ; ਉਹ ਉਸਨੂੰ ਉਸਦੀ ਜਗ੍ਹਾ ਤੋਂ ਹੂਝ ਕੇ ਲੈ ਜਾਂਦੀ ਹੈ।
22ਕਿਉਂਕਿ ਪਰਮੇਸ਼ਵਰ ਬਿਨ੍ਹਾਂ ਤਰਸ ਕੀਤੇ ਦੁਸ਼ਟ ਉੱਤੇ ਬਿਪਤਾ ਪਾਵੇਗਾ ਕਿਉਂਕਿ ਉਹ ਇਸਦੀ ਸ਼ਕਤੀ ਤੋਂ ਭੱਜਦਾ ਹੈ।