ਅੱਯੋਬ 27

ਉਹ ਅਮੀਰ ਹੈ, ਪਰ ਅਜਿਹਾ ਨਹੀਂ ਰਹੇਗਾ; ਜਦੋਂ ਉਹ ਆਪਣੀਆਂ ਅੱਖਾਂ ਖੋਲ੍ਹਦਾ ਹੈ, ਸਭ ਕੁਝ ਖਤਮ ਹੋ ਜਾਂਦਾ ਹੈ।

Job 27:19 (UKJV) The rich man shall lie down, but he shall not be gathered: he opens his eyes, and he is not.

17ਜੋ ਕੁਝ ਉਹ ਰੱਖਦਾ ਹੈ ਉਹ ਧਰਮੀ ਪਹਿਨੇਗਾ, ਅਤੇ ਉਸਦੀ ਚਾਂਦੀ ਨਿਰਦੋਸ਼ ਆਪਸ ਵਿੱਚ ਵੰਡ ਲੈਣਗੇ।

18ਜਿਹੜਾ ਘਰ ਉਹ ਬਣਾਉਂਦਾ ਹੈ ਉਹ ਰੇਸ਼ਮੀ ਕੀੜੇ ਦੇ ਘਰ ਵਰਗਾ ਹੈ, ਇੱਕ ਚੌਕੀਦਾਰ ਦੁਆਰਾ ਬਣਾਈ ਗਈ ਝੌਂਪੜੀ ਵਰਗਾ ਹੈ।

19ਉਹ ਅਮੀਰ ਹੈ, ਪਰ ਅਜਿਹਾ ਨਹੀਂ ਰਹੇਗਾ; ਜਦੋਂ ਉਹ ਆਪਣੀਆਂ ਅੱਖਾਂ ਖੋਲ੍ਹਦਾ ਹੈ, ਸਭ ਕੁਝ ਖਤਮ ਹੋ ਜਾਂਦਾ ਹੈ।

20ਭੈਅ ਉਸ ਉੱਤੇ ਹੜ੍ਹ ਵਾਂਗ ਆ ਪੈਂਦਾ ਹੈ; ਅਤੇ ਤੂਫਾਨ ਰਾਤ ਦੇ ਵੇਲੇ ਉਸਨੂੰ ਉਡਾ ਕੇ ਲੈ ਜਾਂਦਾ ਹੈ।

21ਪੂਰਬੀ ਹਵਾ ਉਸਨੂੰ ਚੁੱਕ ਕੇ ਲੈ ਜਾਂਦੀ ਹੈ, ਅਤੇ ਉਹ ਚਲਾ ਗਿਆ ਹੈ; ਉਹ ਉਸਨੂੰ ਉਸਦੀ ਜਗ੍ਹਾ ਤੋਂ ਹੂਝ ਕੇ ਲੈ ਜਾਂਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.