1ਅਤੇ ਅੱਯੋਬ ਨੇ ਆਪਣੇ ਸ਼ਬਦ ਜਾਰੀ ਰੱਖੇ:
2“ਜੀਉਂਦੇ ਪਰਮੇਸ਼ਵਰ ਦੀ ਸਹੁੰ, ਜਿਸ ਨੇ ਮੈਨੂੰ ਇਨਸਾਫ਼ ਦੇਣ ਤੋਂ ਇਨਕਾਰ ਕੀਤਾ ਹੈ, ਸਰਵਸ਼ਕਤੀਮਾਨ, ਜਿਸ ਨੇ ਮੇਰੀ ਜ਼ਿੰਦਗੀ ਨੂੰ ਕੌੜਾ ਬਣਾ ਦਿੱਤਾ ਹੈ,
3ਜਿੰਨਾ ਚਿਰ ਮੇਰੇ ਅੰਦਰ ਪ੍ਰਾਣ ਹਨ, ਮੇਰੇ ਨਾਸਾਂ ਵਿੱਚ ਪਰਮੇਸ਼ਵਰ ਦਾ ਸਾਹ ਹੈ,
4ਮੇਰੇ ਬੁੱਲ੍ਹ ਕੋਈ ਬੁਰਾਈ ਨਹੀਂ ਬੋਲਣਗੇ, ਅਤੇ ਮੇਰੀ ਜੀਭ ਝੂਠ ਨਹੀਂ ਬੋਲੇਗੀ।
5ਮੈਂ ਕਦੇ ਨਹੀਂ ਮੰਨਾਂਗਾ ਕਿ ਤੁਸੀਂ ਸਹੀ ਹੋ; ਜਦੋਂ ਤੱਕ ਮੈਂ ਨਹੀਂ ਮਰਦਾ ਹਾਂ, ਮੈਂ ਆਪਣੀ ਵਫ਼ਾਦਾਰੀ ਦਾ ਇਨਕਾਰ ਨਹੀਂ ਕਰਾਂਗਾ।