ਅੱਯੋਬ 28

ਇਹ ਓਫੀਰ ਦੇ ਸੋਨੇ ਦੀ ਕੀਮਤ ਨਾਲ ਖਰੀਦੀ ਨਹੀਂ ਜਾ ਸਕਦੀ, ਨਾ ਹੀ ਨੀਲਮ ਦੇ ਬਹੁਮੁੱਲੇ ਪੱਥਰ ਨਾਲ।

Job 28:16 (UKJV) It cannot be valued with the gold of Ophir, with the precious onyx, or the sapphire.

14ਡੂੰਘਾਈ ਕਹਿੰਦੀ ਹੈ, “ਇਹ ਮੇਰੇ ਵਿੱਚ ਨਹੀਂ ਹੈ”; ਸਮੁੰਦਰ ਆਖਦਾ ਹੈ, “ਇਹ ਮੇਰੇ ਨਾਲ ਨਹੀਂ ਹੈ।”

15ਇਹ ਸਭ ਤੋਂ ਵਧੀਆ ਸੋਨੇ ਨਾਲ ਖਰੀਦੀ ਨਹੀਂ ਜਾ ਸਕਦੀ, ਨਾ ਹੀ ਇਸ ਦੀ ਕੀਮਤ ਚਾਂਦੀ ਵਿੱਚ ਤੋਲੀ ਜਾ ਸਕਦੀ ਹੈ।

16ਇਹ ਓਫੀਰ ਦੇ ਸੋਨੇ ਦੀ ਕੀਮਤ ਨਾਲ ਖਰੀਦੀ ਨਹੀਂ ਜਾ ਸਕਦੀ, ਨਾ ਹੀ ਨੀਲਮ ਦੇ ਬਹੁਮੁੱਲੇ ਪੱਥਰ ਨਾਲ।

17ਨਾ ਤਾਂ ਸੋਨਾ ਅਤੇ ਨਾ ਹੀ ਬਲੌਰ ਦੀ ਤੁਲਨਾ ਇਸ ਨਾਲ ਕੀਤੀ ਜਾ ਸਕਦੀ ਹੈ, ਨਾ ਹੀ ਇਹ ਕੁੰਦਨ ਸੋਨੇ ਦੇ ਗਹਿਣਿਆਂ ਦੇ ਬਦਲੇ ਮਿਲ ਸਕਦੀ ਹੈ।

18ਮੂੰਗੇ ਅਤੇ ਕੱਚ ਇਸਦੇ ਯੋਗ ਨਹੀਂ ਹਨ; ਬੁੱਧ ਦਾ ਮੁੱਲ ਮੋਤੀਆਂ ਨਾਲੋਂ ਵੀ ਜ਼ਿਆਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.