ਅੱਯੋਬ 28

ਇਹ ਸਭ ਤੋਂ ਵਧੀਆ ਸੋਨੇ ਨਾਲ ਖਰੀਦੀ ਨਹੀਂ ਜਾ ਸਕਦੀ, ਨਾ ਹੀ ਇਸ ਦੀ ਕੀਮਤ ਚਾਂਦੀ ਵਿੱਚ ਤੋਲੀ ਜਾ ਸਕਦੀ ਹੈ।

Job 28:15 (UKJV) It cannot be got for gold, neither shall silver be weighed for the price thereof.

13ਕੋਈ ਪ੍ਰਾਣੀ ਇਸ ਦੇ ਮੁੱਲ ਨੂੰ ਨਹੀਂ ਸਮਝਦਾ; ਇਹ ਜੀਉਂਦਿਆਂ ਦੀ ਧਰਤੀ ਵਿੱਚੋਂ ਨਹੀਂ ਲੱਭਦੀ।

14ਡੂੰਘਾਈ ਕਹਿੰਦੀ ਹੈ, “ਇਹ ਮੇਰੇ ਵਿੱਚ ਨਹੀਂ ਹੈ”; ਸਮੁੰਦਰ ਆਖਦਾ ਹੈ, “ਇਹ ਮੇਰੇ ਨਾਲ ਨਹੀਂ ਹੈ।”

15ਇਹ ਸਭ ਤੋਂ ਵਧੀਆ ਸੋਨੇ ਨਾਲ ਖਰੀਦੀ ਨਹੀਂ ਜਾ ਸਕਦੀ, ਨਾ ਹੀ ਇਸ ਦੀ ਕੀਮਤ ਚਾਂਦੀ ਵਿੱਚ ਤੋਲੀ ਜਾ ਸਕਦੀ ਹੈ।

16ਇਹ ਓਫੀਰ ਦੇ ਸੋਨੇ ਦੀ ਕੀਮਤ ਨਾਲ ਖਰੀਦੀ ਨਹੀਂ ਜਾ ਸਕਦੀ, ਨਾ ਹੀ ਨੀਲਮ ਦੇ ਬਹੁਮੁੱਲੇ ਪੱਥਰ ਨਾਲ।

17ਨਾ ਤਾਂ ਸੋਨਾ ਅਤੇ ਨਾ ਹੀ ਬਲੌਰ ਦੀ ਤੁਲਨਾ ਇਸ ਨਾਲ ਕੀਤੀ ਜਾ ਸਕਦੀ ਹੈ, ਨਾ ਹੀ ਇਹ ਕੁੰਦਨ ਸੋਨੇ ਦੇ ਗਹਿਣਿਆਂ ਦੇ ਬਦਲੇ ਮਿਲ ਸਕਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.