ਅੱਯੋਬ 28

ਕੋਈ ਪ੍ਰਾਣੀ ਇਸ ਦੇ ਮੁੱਲ ਨੂੰ ਨਹੀਂ ਸਮਝਦਾ; ਇਹ ਜੀਉਂਦਿਆਂ ਦੀ ਧਰਤੀ ਵਿੱਚੋਂ ਨਹੀਂ ਲੱਭਦੀ।

Job 28:13 (UKJV) Man knows not the price thereof; neither is it found in the land of the living.

11ਉਹ ਦਰਿਆਵਾਂ ਦੇ ਸਰੋਤਾਂ ਦੀ ਖੋਜ ਕਰਦੇ ਹਨ ਅਤੇ ਲੁਕੀਆਂ ਹੋਈਆਂ ਚੀਜ਼ਾਂ ਨੂੰ ਪ੍ਰਕਾਸ਼ ਵਿੱਚ ਲਿਆਉਂਦੇ ਹਨ।

12ਪਰ ਬੁੱਧ ਕਿੱਥੋਂ ਮਿਲ ਸਕਦੀ ਹੈ? ਸਮਝ ਕਿੱਥੇ ਵੱਸਦੀ ਹੈ?

13ਕੋਈ ਪ੍ਰਾਣੀ ਇਸ ਦੇ ਮੁੱਲ ਨੂੰ ਨਹੀਂ ਸਮਝਦਾ; ਇਹ ਜੀਉਂਦਿਆਂ ਦੀ ਧਰਤੀ ਵਿੱਚੋਂ ਨਹੀਂ ਲੱਭਦੀ।

14ਡੂੰਘਾਈ ਕਹਿੰਦੀ ਹੈ, “ਇਹ ਮੇਰੇ ਵਿੱਚ ਨਹੀਂ ਹੈ”; ਸਮੁੰਦਰ ਆਖਦਾ ਹੈ, “ਇਹ ਮੇਰੇ ਨਾਲ ਨਹੀਂ ਹੈ।”

15ਇਹ ਸਭ ਤੋਂ ਵਧੀਆ ਸੋਨੇ ਨਾਲ ਖਰੀਦੀ ਨਹੀਂ ਜਾ ਸਕਦੀ, ਨਾ ਹੀ ਇਸ ਦੀ ਕੀਮਤ ਚਾਂਦੀ ਵਿੱਚ ਤੋਲੀ ਜਾ ਸਕਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.