ਅੱਯੋਬ 28

ਉਹ ਦਰਿਆਵਾਂ ਦੇ ਸਰੋਤਾਂ ਦੀ ਖੋਜ ਕਰਦੇ ਹਨ ਅਤੇ ਲੁਕੀਆਂ ਹੋਈਆਂ ਚੀਜ਼ਾਂ ਨੂੰ ਪ੍ਰਕਾਸ਼ ਵਿੱਚ ਲਿਆਉਂਦੇ ਹਨ।

Job 28:11 (UKJV) He binds the floods from overflowing; and the thing that is hid brings he forth to light.

9ਲੋਕ ਆਪਣੇ ਹੱਥਾਂ ਨਾਲ ਚੱਟਾਨ ਉੱਤੇ ਹਮਲਾ ਕਰਦੇ ਹਨ ਅਤੇ ਪਹਾੜਾਂ ਦੀਆਂ ਜੜ੍ਹਾਂ ਨੂੰ ਮੁੱਢੋ ਉੱਲਟਾ ਕਰ ਦਿੰਦੇ ਹਨ।

10ਉਹ ਚਟਾਨਾਂ ਵਿੱਚ ਸੁਰੰਗ ਖੋਦ ਲੈਂਦੇ ਹਨ; ਉਹਨਾਂ ਦੀਆਂ ਅੱਖਾਂ ਇਸ ਦੇ ਸਾਰੇ ਖ਼ਜ਼ਾਨੇ ਨੂੰ ਵੇਖਦੀਆਂ ਹਨ।

11ਉਹ ਦਰਿਆਵਾਂ ਦੇ ਸਰੋਤਾਂ ਦੀ ਖੋਜ ਕਰਦੇ ਹਨ ਅਤੇ ਲੁਕੀਆਂ ਹੋਈਆਂ ਚੀਜ਼ਾਂ ਨੂੰ ਪ੍ਰਕਾਸ਼ ਵਿੱਚ ਲਿਆਉਂਦੇ ਹਨ।

12ਪਰ ਬੁੱਧ ਕਿੱਥੋਂ ਮਿਲ ਸਕਦੀ ਹੈ? ਸਮਝ ਕਿੱਥੇ ਵੱਸਦੀ ਹੈ?

13ਕੋਈ ਪ੍ਰਾਣੀ ਇਸ ਦੇ ਮੁੱਲ ਨੂੰ ਨਹੀਂ ਸਮਝਦਾ; ਇਹ ਜੀਉਂਦਿਆਂ ਦੀ ਧਰਤੀ ਵਿੱਚੋਂ ਨਹੀਂ ਲੱਭਦੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.