10ਉਹ ਚਟਾਨਾਂ ਵਿੱਚ ਸੁਰੰਗ ਖੋਦ ਲੈਂਦੇ ਹਨ; ਉਹਨਾਂ ਦੀਆਂ ਅੱਖਾਂ ਇਸ ਦੇ ਸਾਰੇ ਖ਼ਜ਼ਾਨੇ ਨੂੰ ਵੇਖਦੀਆਂ ਹਨ।
11ਉਹ ਦਰਿਆਵਾਂ ਦੇ ਸਰੋਤਾਂ ਦੀ ਖੋਜ ਕਰਦੇ ਹਨ ਅਤੇ ਲੁਕੀਆਂ ਹੋਈਆਂ ਚੀਜ਼ਾਂ ਨੂੰ ਪ੍ਰਕਾਸ਼ ਵਿੱਚ ਲਿਆਉਂਦੇ ਹਨ।
12ਪਰ ਬੁੱਧ ਕਿੱਥੋਂ ਮਿਲ ਸਕਦੀ ਹੈ? ਸਮਝ ਕਿੱਥੇ ਵੱਸਦੀ ਹੈ?
13ਕੋਈ ਪ੍ਰਾਣੀ ਇਸ ਦੇ ਮੁੱਲ ਨੂੰ ਨਹੀਂ ਸਮਝਦਾ; ਇਹ ਜੀਉਂਦਿਆਂ ਦੀ ਧਰਤੀ ਵਿੱਚੋਂ ਨਹੀਂ ਲੱਭਦੀ।
14ਡੂੰਘਾਈ ਕਹਿੰਦੀ ਹੈ, “ਇਹ ਮੇਰੇ ਵਿੱਚ ਨਹੀਂ ਹੈ”; ਸਮੁੰਦਰ ਆਖਦਾ ਹੈ, “ਇਹ ਮੇਰੇ ਨਾਲ ਨਹੀਂ ਹੈ।”