2ਲੋਹਾ ਧਰਤੀ ਵਿੱਚੋਂ ਕੱਢਿਆ ਜਾਂਦਾ ਹੈ, ਅਤੇ ਚੱਟਾਨ ਤੋਂ ਪਿੱਤਲ ਨੂੰ ਕਿਵੇਂ ਪਿਘਲਾਇਆ ਜਾਂਦਾ ਹੈ।
3ਮਨੁੱਖ ਨੇ ਹਨੇਰੇ ਦਾ ਅੰਤ ਕੀਤਾ; ਉਹ ਦੂਰ-ਦੂਰ ਤੱਕ ਖਾਲੀ ਥਾਵਾਂ ਤੇ ਜਾਂਦੇ ਰਹੇ, ਤਾਂ ਜੋ ਕਾਲੇ ਹਨੇਰੇ ਵਿੱਚ ਪਿੱਤਲ ਦੀ ਖੋਜ ਕਰਨ।
4ਮਨੁੱਖੀ ਨਿਵਾਸਾਂ ਤੋਂ ਦੂਰ ਉਹਨਾਂ ਨੇ ਇੱਕ ਸੁਰੰਗ ਖੋਦੀ, ਉਹਨਾਂ ਥਾਵਾਂ ਤੇ ਜਿੱਥੇ ਮਨੁੱਖਾਂ ਦੇ ਪੈਰਾਂ ਵੀ ਨਹੀਂ ਪੈਂਦੇ; ਦੂਜੇ ਲੋਕਾਂ ਤੋਂ ਦੂਰ ਉਹ ਲਟਕਦੇ ਅਤੇ ਝੂਲਦੇ ਹਨ।
5ਧਰਤੀ, ਜਿਸ ਤੋਂ ਭੋਜਨ ਆਉਂਦਾ ਹੈ, ਪਰ ਉਸਦਾ ਹੇਠਲਾਂ ਹਿੱਸਾ ਅੱਗ ਵਰਗਾ ਬਣ ਜਾਂਦਾ ਹੈ;
6ਇਸ ਦੀਆਂ ਚੱਟਾਨਾਂ ਤੋਂ ਨੀਲਮ ਨਿਕਲਦਾ ਹੈ, ਅਤੇ ਇਸਦੀ ਧੂੜ ਵਿੱਚ ਸੋਨੇ ਦੇ ਸ੍ਰੋਤ ਹੁੰਦੇ ਹਨ।