ਅੱਯੋਬ 29

ਅਧਿਕਾਰੀਆਂ ਦੀਆਂ ਆਵਾਜ਼ਾਂ ਬੰਦ ਹੋ ਗਈਆਂ, ਅਤੇ ਉਹਨਾਂ ਦੀਆਂ ਜੀਭਾਂ ਉਹਨਾਂ ਦੇ ਮੂੰਹ ਦੇ ਤਾਲੂ ਨਾਲ ਚਿਪਕ ਗਈਆਂ।

Job 29:10 (UKJV) The nobles held their peace, and their tongue cleaved to the roof of their mouth.

8ਨੌਜਵਾਨਾਂ ਨੇ ਮੈਨੂੰ ਦੇਖਿਆ ਅਤੇ ਇੱਕ ਪਾਸੇ ਹੋ ਗਏ ਅਤੇ ਬੁੱਢੇ ਆਪਣੇ ਪੈਰਾਂ ਉੱਤੇ ਉੱਠੇ ਖੜ੍ਹੇ ਹੋ ਜਾਂਦੇ;

9ਮੁੱਖ ਆਦਮੀ ਬੋਲਣ ਤੋਂ ਪਰਹੇਜ਼ ਕਰਦੇ ਅਤੇ ਆਪਣੇ ਮੂੰਹ ਆਪਣੇ ਹੱਥਾਂ ਨਾਲ ਢੱਕ ਲੈਂਦੇ;

10ਅਧਿਕਾਰੀਆਂ ਦੀਆਂ ਆਵਾਜ਼ਾਂ ਬੰਦ ਹੋ ਗਈਆਂ, ਅਤੇ ਉਹਨਾਂ ਦੀਆਂ ਜੀਭਾਂ ਉਹਨਾਂ ਦੇ ਮੂੰਹ ਦੇ ਤਾਲੂ ਨਾਲ ਚਿਪਕ ਗਈਆਂ।

11ਜਿਸ ਕਿਸੇ ਨੇ ਮੈਨੂੰ ਸੁਣਿਆ ਉਹ ਮੇਰੇ ਬਾਰੇ ਚੰਗਾ ਬੋਲਿਆ, ਅਤੇ ਜਿਨ੍ਹਾਂ ਨੇ ਮੈਨੂੰ ਦੇਖਿਆ ਉਹਨਾਂ ਨੇ ਮੇਰੀ ਤਾਰੀਫ਼ ਕੀਤੀ।

12ਕਿਉਂਕਿ ਮੈਂ ਉਹਨਾਂ ਗਰੀਬਾਂ ਨੂੰ ਬਚਾਇਆ ਜੋ ਮਦਦ ਲਈ ਪੁਕਾਰਦੇ ਸਨ, ਅਤੇ ਯਤੀਮਾਂ ਨੂੰ ਜਿਨ੍ਹਾਂ ਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.