ਅੱਯੋਬ 29

ਨੌਜਵਾਨਾਂ ਨੇ ਮੈਨੂੰ ਦੇਖਿਆ ਅਤੇ ਇੱਕ ਪਾਸੇ ਹੋ ਗਏ ਅਤੇ ਬੁੱਢੇ ਆਪਣੇ ਪੈਰਾਂ ਉੱਤੇ ਉੱਠੇ ਖੜ੍ਹੇ ਹੋ ਜਾਂਦੇ;

Job 29:8 (UKJV) The young men saw me, and hid themselves: and the aged arose, and stood up.

6ਜਦੋਂ ਮੇਰਾ ਰਸਤਾ ਮੱਖਣ ਨਾਲ ਭਿੱਜਿਆ ਹੋਇਆ ਸੀ ਅਤੇ ਚੱਟਾਨ ਮੇਰੇ ਲਈ ਜ਼ੈਤੂਨ ਦੇ ਤੇਲ ਦੀਆਂ ਨਦੀਆਂ ਵਹਾਉਂਦੀਆਂ ਸਨ।

7“ਜਦੋਂ ਮੈਂ ਸ਼ਹਿਰ ਦੇ ਦਰਵਾਜ਼ੇ ਤੇ ਗਿਆ ਅਤੇ ਲੋਕਾਂ ਵਿੱਚ ਮੈਂ ਆਪਣੀ ਸੀਟ ਤੇ ਬੈਠਦਾ ਸੀ,

8ਨੌਜਵਾਨਾਂ ਨੇ ਮੈਨੂੰ ਦੇਖਿਆ ਅਤੇ ਇੱਕ ਪਾਸੇ ਹੋ ਗਏ ਅਤੇ ਬੁੱਢੇ ਆਪਣੇ ਪੈਰਾਂ ਉੱਤੇ ਉੱਠੇ ਖੜ੍ਹੇ ਹੋ ਜਾਂਦੇ;

9ਮੁੱਖ ਆਦਮੀ ਬੋਲਣ ਤੋਂ ਪਰਹੇਜ਼ ਕਰਦੇ ਅਤੇ ਆਪਣੇ ਮੂੰਹ ਆਪਣੇ ਹੱਥਾਂ ਨਾਲ ਢੱਕ ਲੈਂਦੇ;

10ਅਧਿਕਾਰੀਆਂ ਦੀਆਂ ਆਵਾਜ਼ਾਂ ਬੰਦ ਹੋ ਗਈਆਂ, ਅਤੇ ਉਹਨਾਂ ਦੀਆਂ ਜੀਭਾਂ ਉਹਨਾਂ ਦੇ ਮੂੰਹ ਦੇ ਤਾਲੂ ਨਾਲ ਚਿਪਕ ਗਈਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.