ਅੱਯੋਬ 29

ਜਿਸ ਕਿਸੇ ਨੇ ਮੈਨੂੰ ਸੁਣਿਆ ਉਹ ਮੇਰੇ ਬਾਰੇ ਚੰਗਾ ਬੋਲਿਆ, ਅਤੇ ਜਿਨ੍ਹਾਂ ਨੇ ਮੈਨੂੰ ਦੇਖਿਆ ਉਹਨਾਂ ਨੇ ਮੇਰੀ ਤਾਰੀਫ਼ ਕੀਤੀ।

Job 29:11 (UKJV) When the ear heard me, then it blessed me; and when the eye saw me, it gave witness to me:

9ਮੁੱਖ ਆਦਮੀ ਬੋਲਣ ਤੋਂ ਪਰਹੇਜ਼ ਕਰਦੇ ਅਤੇ ਆਪਣੇ ਮੂੰਹ ਆਪਣੇ ਹੱਥਾਂ ਨਾਲ ਢੱਕ ਲੈਂਦੇ;

10ਅਧਿਕਾਰੀਆਂ ਦੀਆਂ ਆਵਾਜ਼ਾਂ ਬੰਦ ਹੋ ਗਈਆਂ, ਅਤੇ ਉਹਨਾਂ ਦੀਆਂ ਜੀਭਾਂ ਉਹਨਾਂ ਦੇ ਮੂੰਹ ਦੇ ਤਾਲੂ ਨਾਲ ਚਿਪਕ ਗਈਆਂ।

11ਜਿਸ ਕਿਸੇ ਨੇ ਮੈਨੂੰ ਸੁਣਿਆ ਉਹ ਮੇਰੇ ਬਾਰੇ ਚੰਗਾ ਬੋਲਿਆ, ਅਤੇ ਜਿਨ੍ਹਾਂ ਨੇ ਮੈਨੂੰ ਦੇਖਿਆ ਉਹਨਾਂ ਨੇ ਮੇਰੀ ਤਾਰੀਫ਼ ਕੀਤੀ।

12ਕਿਉਂਕਿ ਮੈਂ ਉਹਨਾਂ ਗਰੀਬਾਂ ਨੂੰ ਬਚਾਇਆ ਜੋ ਮਦਦ ਲਈ ਪੁਕਾਰਦੇ ਸਨ, ਅਤੇ ਯਤੀਮਾਂ ਨੂੰ ਜਿਨ੍ਹਾਂ ਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਸੀ।

13ਮਰਨ ਵਾਲੇ ਮੈਨੂੰ ਬਰਕਤ ਦਿੰਦੇ ਸਨ; ਵਿਧਵਾਵਾਂ ਦੇ ਦਿਲ ਮੇਰੇ ਕਾਰਨ ਜੈਕਾਰੇ ਗਜਾਉਂਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.