11ਜਿਸ ਕਿਸੇ ਨੇ ਮੈਨੂੰ ਸੁਣਿਆ ਉਹ ਮੇਰੇ ਬਾਰੇ ਚੰਗਾ ਬੋਲਿਆ, ਅਤੇ ਜਿਨ੍ਹਾਂ ਨੇ ਮੈਨੂੰ ਦੇਖਿਆ ਉਹਨਾਂ ਨੇ ਮੇਰੀ ਤਾਰੀਫ਼ ਕੀਤੀ।
12ਕਿਉਂਕਿ ਮੈਂ ਉਹਨਾਂ ਗਰੀਬਾਂ ਨੂੰ ਬਚਾਇਆ ਜੋ ਮਦਦ ਲਈ ਪੁਕਾਰਦੇ ਸਨ, ਅਤੇ ਯਤੀਮਾਂ ਨੂੰ ਜਿਨ੍ਹਾਂ ਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਸੀ।
13ਮਰਨ ਵਾਲੇ ਮੈਨੂੰ ਬਰਕਤ ਦਿੰਦੇ ਸਨ; ਵਿਧਵਾਵਾਂ ਦੇ ਦਿਲ ਮੇਰੇ ਕਾਰਨ ਜੈਕਾਰੇ ਗਜਾਉਂਦੇ ਸਨ।
14ਮੈਂ ਧਰਮ ਨੂੰ ਆਪਣੇ ਬਸਤਰ ਵਾਂਗ ਪਹਿਨ ਲਿਆ; ਇਨਸਾਫ਼ ਮੇਰਾ ਚੋਗਾ ਤੇ ਮੇਰੀ ਪੱਗ ਸੀ।
15ਮੈਂ ਅੰਨ੍ਹਿਆਂ ਲਈ ਅੱਖਾਂ ਅਤੇ ਲੰਗੜਿਆਂ ਲਈ ਪੈਰ ਸੀ।