12ਕਿਉਂਕਿ ਮੈਂ ਉਹਨਾਂ ਗਰੀਬਾਂ ਨੂੰ ਬਚਾਇਆ ਜੋ ਮਦਦ ਲਈ ਪੁਕਾਰਦੇ ਸਨ, ਅਤੇ ਯਤੀਮਾਂ ਨੂੰ ਜਿਨ੍ਹਾਂ ਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਸੀ।
13ਮਰਨ ਵਾਲੇ ਮੈਨੂੰ ਬਰਕਤ ਦਿੰਦੇ ਸਨ; ਵਿਧਵਾਵਾਂ ਦੇ ਦਿਲ ਮੇਰੇ ਕਾਰਨ ਜੈਕਾਰੇ ਗਜਾਉਂਦੇ ਸਨ।
14ਮੈਂ ਧਰਮ ਨੂੰ ਆਪਣੇ ਬਸਤਰ ਵਾਂਗ ਪਹਿਨ ਲਿਆ; ਇਨਸਾਫ਼ ਮੇਰਾ ਚੋਗਾ ਤੇ ਮੇਰੀ ਪੱਗ ਸੀ।
15ਮੈਂ ਅੰਨ੍ਹਿਆਂ ਲਈ ਅੱਖਾਂ ਅਤੇ ਲੰਗੜਿਆਂ ਲਈ ਪੈਰ ਸੀ।
16ਮੈਂ ਲੋੜਵੰਦਾਂ ਦਾ ਪਿਤਾ ਸੀ; ਮੈਂ ਅਜਨਬੀ ਦੇ ਮੁਕੱਦਮੇ ਦੀ ਪੜਤਾਲ ਕਰਦਾ ਸੀ।