14ਮੈਂ ਧਰਮ ਨੂੰ ਆਪਣੇ ਬਸਤਰ ਵਾਂਗ ਪਹਿਨ ਲਿਆ; ਇਨਸਾਫ਼ ਮੇਰਾ ਚੋਗਾ ਤੇ ਮੇਰੀ ਪੱਗ ਸੀ।
15ਮੈਂ ਅੰਨ੍ਹਿਆਂ ਲਈ ਅੱਖਾਂ ਅਤੇ ਲੰਗੜਿਆਂ ਲਈ ਪੈਰ ਸੀ।
16ਮੈਂ ਲੋੜਵੰਦਾਂ ਦਾ ਪਿਤਾ ਸੀ; ਮੈਂ ਅਜਨਬੀ ਦੇ ਮੁਕੱਦਮੇ ਦੀ ਪੜਤਾਲ ਕਰਦਾ ਸੀ।
17ਮੈਂ ਦੁਸ਼ਟਾਂ ਦੇ ਦੰਦ ਤੋੜ ਦਿੱਤੇ ਅਤੇ ਉਹਨਾਂ ਦੇ ਦੰਦਾਂ ਤੋਂ ਸ਼ਿਕਾਰ ਖੋਹ ਲੈਂਦਾ ਸੀ।
18“ਮੈਂ ਸੋਚਿਆ, ‘ਮੈਂ ਆਪਣੇ ਘਰ ਵਿੱਚ ਹੀ ਮਰ ਜਾਵਾਂਗਾ, ਮੇਰੇ ਦਿਨ ਰੇਤ ਦੇ ਕਣਾਂ ਦੇ ਬਰਾਬਰ ਹਨ।