19ਮੇਰੀਆਂ ਜੜ੍ਹਾਂ ਪਾਣੀ ਤੱਕ ਪਹੁੰਚ ਜਾਣਗੀਆਂ, ਅਤੇ ਤ੍ਰੇਲ ਸਾਰੀ ਰਾਤ ਮੇਰੀਆਂ ਟਹਿਣੀਆਂ ਉੱਤੇ ਪਈ ਰਹੇਗੀ।
20ਮੇਰੀ ਮਹਿਮਾ ਫਿੱਕੀ ਨਹੀਂ ਹੋਵੇਗੀ; ਮੇਰੀ ਤਾਕਤ ਸਦਾ ਮੇਰੇ ਹੱਥ ਵਿੱਚ ਨਵੀਂ ਬਣੀ ਰਹੇਗੀ।’
21“ਲੋਕ ਉਮੀਦ ਨਾਲ ਮੇਰੀ ਸੁਣਦੇ, ਚੁੱਪ ਕਰਕੇ ਮੇਰੀ ਸਲਾਹ ਦੀ ਉਡੀਕ ਕਰਦੇ ਸਨ।
22ਮੇਰੇ ਬੋਲਣ ਤੋਂ ਬਾਅਦ, ਉਹ ਹੋਰ ਨਹੀਂ ਬੋਲੇ; ਮੇਰੇ ਸ਼ਬਦ ਉਹਨਾਂ ਦੇ ਕੰਨਾਂ ਉੱਤੇ ਸਹਿਜੇ ਹੀ ਪਏ।
23ਉਹ ਮੀਂਹ ਵਾਂਗ ਮੇਰਾ ਇੰਤਜ਼ਾਰ ਕਰਦੇ ਸਨ ਆਪਣੇ ਮੂੰਹ ਖੋਲ੍ਹਦੇ ਸਨ ਜਿਵੇਂ ਆਖਰੀ ਮੀਂਹ ਲਈ।