ਅੱਯੋਬ 29

ਮੇਰੀ ਮਹਿਮਾ ਫਿੱਕੀ ਨਹੀਂ ਹੋਵੇਗੀ; ਮੇਰੀ ਤਾਕਤ ਸਦਾ ਮੇਰੇ ਹੱਥ ਵਿੱਚ ਨਵੀਂ ਬਣੀ ਰਹੇਗੀ।’

Job 29:20 (UKJV) My glory was fresh in me, and my bow was renewed in my hand.

18“ਮੈਂ ਸੋਚਿਆ, ‘ਮੈਂ ਆਪਣੇ ਘਰ ਵਿੱਚ ਹੀ ਮਰ ਜਾਵਾਂਗਾ, ਮੇਰੇ ਦਿਨ ਰੇਤ ਦੇ ਕਣਾਂ ਦੇ ਬਰਾਬਰ ਹਨ।

19ਮੇਰੀਆਂ ਜੜ੍ਹਾਂ ਪਾਣੀ ਤੱਕ ਪਹੁੰਚ ਜਾਣਗੀਆਂ, ਅਤੇ ਤ੍ਰੇਲ ਸਾਰੀ ਰਾਤ ਮੇਰੀਆਂ ਟਹਿਣੀਆਂ ਉੱਤੇ ਪਈ ਰਹੇਗੀ।

20ਮੇਰੀ ਮਹਿਮਾ ਫਿੱਕੀ ਨਹੀਂ ਹੋਵੇਗੀ; ਮੇਰੀ ਤਾਕਤ ਸਦਾ ਮੇਰੇ ਹੱਥ ਵਿੱਚ ਨਵੀਂ ਬਣੀ ਰਹੇਗੀ।’

21“ਲੋਕ ਉਮੀਦ ਨਾਲ ਮੇਰੀ ਸੁਣਦੇ, ਚੁੱਪ ਕਰਕੇ ਮੇਰੀ ਸਲਾਹ ਦੀ ਉਡੀਕ ਕਰਦੇ ਸਨ।

22ਮੇਰੇ ਬੋਲਣ ਤੋਂ ਬਾਅਦ, ਉਹ ਹੋਰ ਨਹੀਂ ਬੋਲੇ; ਮੇਰੇ ਸ਼ਬਦ ਉਹਨਾਂ ਦੇ ਕੰਨਾਂ ਉੱਤੇ ਸਹਿਜੇ ਹੀ ਪਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.