20“ਦੁੱਖੀਆਂ ਨੂੰ ਰੋਸ਼ਨੀ, ਅਤੇ ਕੌੜੀ ਰੂਹ ਨੂੰ ਜੀਵਨ ਕਿਉਂ ਦਿੱਤਾ ਜਾਂਦਾ ਹੈ,
21ਉਹਨਾਂ ਲਈ ਜਿਹੜੇ ਮੌਤ ਦੀ ਤਾਂਘ ਰੱਖਦੇ ਹਨ ਪਰ ਉਹ ਆਉਂਦੀ ਨਹੀਂ, ਜਿਹੜੇ ਲੁਕੇ ਹੋਏ ਖ਼ਜ਼ਾਨੇ ਨਾਲੋਂ ਵੱਧ ਇਸ ਨੂੰ ਭਾਲਦੇ ਹਨ,
22ਜੋ ਅਨੰਦ ਨਾਲ ਭਰੇ ਹੋਏ ਹਨ ਅਤੇ ਜਦੋਂ ਉਹ ਕਬਰ ਤੇ ਪਹੁੰਚਦੇ ਹਨ ਤਾਂ ਅਨੰਦ ਕਰਦੇ ਹਨ?
23ਉਸ ਮਨੁੱਖ ਨੂੰ ਜੀਵਨ ਕਿਉਂ ਦਿੱਤਾ ਗਿਆ ਹੈ, ਜਿਸ ਦਾ ਰਾਹ ਲੁਕਿਆ ਹੋਇਆ ਹੈ, ਜਿਸ ਦੇ ਦੁਆਲੇ ਪਰਮੇਸ਼ਵਰ ਨੇ ਵਾੜ ਲਗਾਈ ਹੋਈ ਹੈ?
24ਕਿਉਂਕਿ ਹਾਉਂਕਾ ਭਰਨਾ ਮੇਰਾ ਰੋਜ਼ਾਨਾ ਭੋਜਨ ਬਣ ਗਿਆ ਹੈ; ਮੇਰੇ ਹਾਉਂਕੇ ਪਾਣੀ ਵਾਂਗ ਵਗਦੇ ਹਨ।