4ਕੀ ਉਹ ਮੇਰੇ ਰਾਹਾਂ ਨੂੰ ਨਹੀਂ ਵੇਖਦਾ ਅਤੇ ਮੇਰੇ ਹਰ ਕਦਮ ਨੂੰ ਨਹੀਂ ਗਿਣਦਾ?
5“ਜੇ ਮੈਂ ਝੂਠ ਨਾਲ ਚੱਲਿਆ ਹਾਂ ਜਾਂ ਮੇਰਾ ਪੈਰ ਧੋਖੇ ਦੇ ਪਿੱਛੇ ਤੁਰਿਆ ਹੈ,
6ਪਰਮੇਸ਼ਵਰ ਮੈਨੂੰ ਇਮਾਨਦਾਰ ਤੱਕੜੀ ਵਿੱਚ ਤੋਲ ਦੇਵੇ ਅਤੇ ਉਹ ਜਾਣ ਲਵੇਗਾ ਕਿ ਮੈਂ ਨਿਰਦੋਸ਼ ਹਾਂ,
7ਜੇ ਮੇਰੇ ਕਦਮ ਰਸਤੇ ਤੋਂ ਹਟ ਗਏ ਹਨ, ਜੇ ਮੇਰਾ ਦਿਲ ਮੇਰੀਆਂ ਅੱਖਾਂ ਦੁਆਰਾ ਚਲਾਇਆ ਗਿਆ ਹੈ, ਜਾਂ ਜੇ ਮੇਰੇ ਹੱਥ ਅਸ਼ੁੱਧ ਹੋ ਗਏ ਹਨ,
8ਤਾਂ ਜੋ ਮੈਂ ਬੀਜਿਆ ਹੈ, ਉਹ ਹੋਰ ਖਾਣਗੇ, ਅਤੇ ਮੇਰੀਆਂ ਫ਼ਸਲਾਂ ਪੁੱਟੀਆਂ ਜਾਣ।