9ਸਿਰਫ ਬਜ਼ੁਰਗ ਹੀ ਸਿਆਣੇ ਨਹੀਂ ਹੁੰਦੇ, ਸਿਰਫ ਬਜ਼ੁਰਗ ਹੀ ਸਹੀ ਨੂੰ ਸਮਝਣ ਵਾਲੇ ਨਹੀਂ ਹੁੰਦੇ ਹਨ।
10“ਇਸ ਲਈ ਮੈਂ ਆਖਦਾ ਹਾਂ: ਮੇਰੀ ਗੱਲ ਸੁਣੋ; ਮੈਂ ਵੀ ਤੁਹਾਨੂੰ ਦੱਸਾਂਗਾ ਜੋ ਮੈਂ ਜਾਣਦਾ ਹਾਂ।
11ਮੈਂ ਇੰਤਜ਼ਾਰ ਕੀਤਾ ਜਦੋਂ ਤੁਸੀਂ ਬੋਲਦੇ ਸੀ, ਮੈਂ ਤੁਹਾਡੀ ਦਲੀਲ ਸੁਣੀ ਸੀ; ਜਦੋਂ ਤੁਸੀਂ ਸ਼ਬਦਾਂ ਦੀ ਖੋਜ ਕਰ ਰਹੇ ਸੀ,
12ਮੈਂ ਤੁਹਾਡੀਆਂ ਗੱਲਾਂ ਤੇ ਪੂਰਾ ਧਿਆਨ ਦਿੱਤਾ। ਪਰ ਤੁਹਾਡੇ ਵਿੱਚੋਂ ਕਿਸੇ ਨੇ ਵੀ ਅੱਯੋਬ ਨੂੰ ਗਲਤ ਸਾਬਤ ਨਹੀਂ ਕੀਤਾ। ਤੁਹਾਡੇ ਵਿੱਚੋਂ ਕਿਸੇ ਨੇ ਵੀ ਉਸ ਦੀਆਂ ਦਲੀਲਾਂ ਦਾ ਜਵਾਬ ਨਹੀਂ ਦਿੱਤਾ।
13ਇਹ ਨਾ ਕਹੋ, ‘ਸਾਨੂੰ ਬੁੱਧ ਮਿਲ ਗਈ ਹੈ; ਮਨੁੱਖ ਨਹੀਂ, ਬਲਕਿ ਪਰਮੇਸ਼ਵਰ ਉਸਦਾ ਖੰਡਨ ਕਰੇ।’