ਅੱਯੋਬ 32

“ਇਸ ਲਈ ਮੈਂ ਆਖਦਾ ਹਾਂ: ਮੇਰੀ ਗੱਲ ਸੁਣੋ; ਮੈਂ ਵੀ ਤੁਹਾਨੂੰ ਦੱਸਾਂਗਾ ਜੋ ਮੈਂ ਜਾਣਦਾ ਹਾਂ।

Job 32:10 (UKJV) Therefore I said, Hearken to me; I also will show mine opinion.

8ਪਰ ਹੁਣ ਮੈਨੂੰ ਸਮਝ ਆ ਗਈ ਹੈ, ਕਿ ਬੁੱਧੀ ਸਰਵਸ਼ਕਤੀਮਾਨ ਪਰਮੇਸ਼ਵਰ ਹੀ ਪ੍ਰਦਾਨ ਕਰਦਾ ਹੈ।

9ਸਿਰਫ ਬਜ਼ੁਰਗ ਹੀ ਸਿਆਣੇ ਨਹੀਂ ਹੁੰਦੇ, ਸਿਰਫ ਬਜ਼ੁਰਗ ਹੀ ਸਹੀ ਨੂੰ ਸਮਝਣ ਵਾਲੇ ਨਹੀਂ ਹੁੰਦੇ ਹਨ।

10“ਇਸ ਲਈ ਮੈਂ ਆਖਦਾ ਹਾਂ: ਮੇਰੀ ਗੱਲ ਸੁਣੋ; ਮੈਂ ਵੀ ਤੁਹਾਨੂੰ ਦੱਸਾਂਗਾ ਜੋ ਮੈਂ ਜਾਣਦਾ ਹਾਂ।

11ਮੈਂ ਇੰਤਜ਼ਾਰ ਕੀਤਾ ਜਦੋਂ ਤੁਸੀਂ ਬੋਲਦੇ ਸੀ, ਮੈਂ ਤੁਹਾਡੀ ਦਲੀਲ ਸੁਣੀ ਸੀ; ਜਦੋਂ ਤੁਸੀਂ ਸ਼ਬਦਾਂ ਦੀ ਖੋਜ ਕਰ ਰਹੇ ਸੀ,

12ਮੈਂ ਤੁਹਾਡੀਆਂ ਗੱਲਾਂ ਤੇ ਪੂਰਾ ਧਿਆਨ ਦਿੱਤਾ। ਪਰ ਤੁਹਾਡੇ ਵਿੱਚੋਂ ਕਿਸੇ ਨੇ ਵੀ ਅੱਯੋਬ ਨੂੰ ਗਲਤ ਸਾਬਤ ਨਹੀਂ ਕੀਤਾ। ਤੁਹਾਡੇ ਵਿੱਚੋਂ ਕਿਸੇ ਨੇ ਵੀ ਉਸ ਦੀਆਂ ਦਲੀਲਾਂ ਦਾ ਜਵਾਬ ਨਹੀਂ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.