11ਉਹ ਮੇਰੇ ਪੈਰਾਂ ਨੂੰ ਬੇੜੀਆਂ ਵਿੱਚ ਜਕੜ ਲੈਂਦਾ ਹੈ; ਉਹ ਮੇਰੇ ਸਾਰੇ ਰਾਹਾਂ ਉੱਤੇ ਨਜ਼ਰ ਰੱਖਦਾ ਹੈ।’
12“ਪਰ ਮੈਂ ਤੈਨੂੰ ਆਖਦਾ ਹਾਂ, ਇਸ ਵਿੱਚ ਤੂੰ ਸਹੀ ਨਹੀਂ ਹੈ, ਕਿਉਂਕਿ ਪਰਮੇਸ਼ਵਰ ਹਰ ਪ੍ਰਾਣੀ ਨਾਲੋਂ ਮਹਾਨ ਹੈ।
13ਤੂੰ ਉਸ ਨੂੰ ਸ਼ਿਕਾਇਤ ਕਿਉਂ ਕਰਦਾ ਹੈ ਕਿ ਉਹ ਕਿਸੇ ਦੀ ਗੱਲ ਦਾ ਜਵਾਬ ਨਹੀਂ ਦਿੰਦਾ?
14ਪਰਮੇਸ਼ਵਰ ਬੋਲਦਾ ਹੈ, ਅਲਗ-ਅਲਗ ਤਰੀਕਿਆਂ ਨਾਲ ਪਰ ਲੋਕ ਇਸ ਨੂੰ ਨਹੀਂ ਸਮਝ ਪਾਉਦੇਂ।
15ਇੱਕ ਸੁਪਨੇ ਵਿੱਚ, ਰਾਤ ਦੇ ਇੱਕ ਦਰਸ਼ਨ ਵਿੱਚ, ਜਦੋਂ ਲੋਕ ਗੂੜ੍ਹੀ ਨੀਂਦ ਸੌਂਦੇ ਹਨ ਜਦੋਂ ਉਹ ਆਪਣੇ ਬਿਸਤਰੇ ਵਿੱਚ ਲੇਟਦੇ ਹਨ,