13ਤੂੰ ਉਸ ਨੂੰ ਸ਼ਿਕਾਇਤ ਕਿਉਂ ਕਰਦਾ ਹੈ ਕਿ ਉਹ ਕਿਸੇ ਦੀ ਗੱਲ ਦਾ ਜਵਾਬ ਨਹੀਂ ਦਿੰਦਾ?
14ਪਰਮੇਸ਼ਵਰ ਬੋਲਦਾ ਹੈ, ਅਲਗ-ਅਲਗ ਤਰੀਕਿਆਂ ਨਾਲ ਪਰ ਲੋਕ ਇਸ ਨੂੰ ਨਹੀਂ ਸਮਝ ਪਾਉਦੇਂ।
15ਇੱਕ ਸੁਪਨੇ ਵਿੱਚ, ਰਾਤ ਦੇ ਇੱਕ ਦਰਸ਼ਨ ਵਿੱਚ, ਜਦੋਂ ਲੋਕ ਗੂੜ੍ਹੀ ਨੀਂਦ ਸੌਂਦੇ ਹਨ ਜਦੋਂ ਉਹ ਆਪਣੇ ਬਿਸਤਰੇ ਵਿੱਚ ਲੇਟਦੇ ਹਨ,
16ਉਹ ਉਹਨਾਂ ਦੇ ਕੰਨਾਂ ਵਿੱਚ ਬੋਲ ਸਕਦਾ ਹੈ ਅਤੇ ਚੇਤਾਵਨੀ ਦੇ ਕੇ ਉਹਨਾਂ ਨੂੰ ਜਾਗਰੂਕ ਕਰ ਸਕਦਾ ਹੈ,
17ਇਨਸਾਨਾਂ ਨੂੰ ਗਲਤ ਕੰਮਾਂ ਤੋਂ ਮੋੜਨ ਲਈ ਅਤੇ ਹੰਕਾਰ ਤੋਂ ਬਚਾਉਣ ਲਈ ਪਰਮੇਸ਼ਵਰ ਇਸ ਤਰ੍ਹਾਂ ਕਰਦਾ ਹੈ,