ਅੱਯੋਬ 33

ਅਤੇ ਉਹ ਉਸ ਵਿਅਕਤੀ ਉੱਤੇ ਕਿਰਪਾ ਕਰਦਾ ਹੈ ਅਤੇ ਪਰਮੇਸ਼ਵਰ ਨੂੰ ਕਹਿੰਦਾ ਹੈ, ‘ਉਹਨਾਂ ਨੂੰ ਟੋਏ ਵਿੱਚ ਜਾਣ ਤੋਂ ਬਚਾਓ; ਮੈਂ ਉਹਨਾਂ ਲਈ ਰਿਹਾਈ-ਕੀਮਤ ਲੱਭੀ ਹੈ

Job 33:24 (UKJV) Then he is gracious unto him, and says, Deliver him from going down to the pit: I have found a ransom.

22ਉਹ ਟੋਏ ਦੇ ਨੇੜੇ ਆਉਂਦੇ ਹਨ, ਅਤੇ ਉਹਨਾਂ ਦਾ ਜੀਵਨ ਮੌਤ ਦੇ ਦੂਤਾਂ ਦੇ ਕੋਲ ਆਉਂਦਾ ਹੈ।

23ਫਿਰ ਵੀ ਜੇ ਉਸਦੇ ਦੇ ਨਾਲ ਕੋਈ ਦੂਤ ਹੈ, ਇੱਕ ਸੰਦੇਸ਼ਵਾਹਕ, ਹਜ਼ਾਰਾਂ ਵਿੱਚੋਂ ਇੱਕ, ਉਹਨਾਂ ਨੂੰ ਇਹ ਦੱਸਣ ਲਈ ਭੇਜਿਆ ਕਿ ਕਿਵੇਂ ਇਮਾਨਦਾਰ ਹੋਣਾ ਹੈ,

24ਅਤੇ ਉਹ ਉਸ ਵਿਅਕਤੀ ਉੱਤੇ ਕਿਰਪਾ ਕਰਦਾ ਹੈ ਅਤੇ ਪਰਮੇਸ਼ਵਰ ਨੂੰ ਕਹਿੰਦਾ ਹੈ, ‘ਉਹਨਾਂ ਨੂੰ ਟੋਏ ਵਿੱਚ ਜਾਣ ਤੋਂ ਬਚਾਓ; ਮੈਂ ਉਹਨਾਂ ਲਈ ਰਿਹਾਈ-ਕੀਮਤ ਲੱਭੀ ਹੈ

25ਉਹਨਾਂ ਦਾ ਮਾਸ ਬੱਚਿਆਂ ਵਾਂਗ ਹਰਿਆ-ਭਰਿਆ ਹੋ ਜਾਵੇਗਾ; ਉਹਨਾਂ ਨੂੰ ਉਹਨਾਂ ਦੀ ਜਵਾਨੀ ਦੇ ਦਿਨਾਂ ਵਾਂਗ ਬਹਾਲ ਕੀਤਾ ਜਾਵੇ’

26ਤਦ ਉਹ ਵਿਅਕਤੀ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰ ਸਕਦਾ ਹੈ ਅਤੇ ਉਸ ਨਾਲ ਮਿਹਰ ਪਾ ਸਕਦਾ ਹੈ, ਉਹ ਪਰਮੇਸ਼ਵਰ ਦਾ ਚਿਹਰਾ ਵੇਖਣਗੇ ਅਤੇ ਖੁਸ਼ੀ ਨਾਲ ਜੈਕਾਰੇ ਲਗਾਉਣਗੇ। ਉਹ ਉਹਨਾਂ ਨੂੰ ਪੂਰੀ ਤਰ੍ਹਾਂ ਤੰਦਰੁਸਤੀ ਵਿੱਚ ਬਹਾਲ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.