21ਉਸਦਾ ਮਾਸ ਅਜਿਹਾ ਸੁੱਕ ਜਾਂਦਾ ਹੈ ਕਿ ਵਿਖਾਈ ਨਹੀਂ ਦਿੰਦਾ, ਉਸ ਦੀਆਂ ਹੱਡੀਆ ਜਿਹੜੀਆਂ ਪਹਿਲਾ ਵਿਖਾਈ ਨਹੀਂ ਦਿੰਦੀਆਂ, ਨਿੱਕਲ ਆਉਂਦੀਆਂ ਹਨ।
22ਉਹ ਟੋਏ ਦੇ ਨੇੜੇ ਆਉਂਦੇ ਹਨ, ਅਤੇ ਉਹਨਾਂ ਦਾ ਜੀਵਨ ਮੌਤ ਦੇ ਦੂਤਾਂ ਦੇ ਕੋਲ ਆਉਂਦਾ ਹੈ।
23ਫਿਰ ਵੀ ਜੇ ਉਸਦੇ ਦੇ ਨਾਲ ਕੋਈ ਦੂਤ ਹੈ, ਇੱਕ ਸੰਦੇਸ਼ਵਾਹਕ, ਹਜ਼ਾਰਾਂ ਵਿੱਚੋਂ ਇੱਕ, ਉਹਨਾਂ ਨੂੰ ਇਹ ਦੱਸਣ ਲਈ ਭੇਜਿਆ ਕਿ ਕਿਵੇਂ ਇਮਾਨਦਾਰ ਹੋਣਾ ਹੈ,
24ਅਤੇ ਉਹ ਉਸ ਵਿਅਕਤੀ ਉੱਤੇ ਕਿਰਪਾ ਕਰਦਾ ਹੈ ਅਤੇ ਪਰਮੇਸ਼ਵਰ ਨੂੰ ਕਹਿੰਦਾ ਹੈ, ‘ਉਹਨਾਂ ਨੂੰ ਟੋਏ ਵਿੱਚ ਜਾਣ ਤੋਂ ਬਚਾਓ; ਮੈਂ ਉਹਨਾਂ ਲਈ ਰਿਹਾਈ-ਕੀਮਤ ਲੱਭੀ ਹੈ
25ਉਹਨਾਂ ਦਾ ਮਾਸ ਬੱਚਿਆਂ ਵਾਂਗ ਹਰਿਆ-ਭਰਿਆ ਹੋ ਜਾਵੇਗਾ; ਉਹਨਾਂ ਨੂੰ ਉਹਨਾਂ ਦੀ ਜਵਾਨੀ ਦੇ ਦਿਨਾਂ ਵਾਂਗ ਬਹਾਲ ਕੀਤਾ ਜਾਵੇ’