ਅੱਯੋਬ 33

ਪਰਮੇਸ਼ਵਰ ਨੇ ਮੈਨੂੰ ਟੋਏ ਵਿੱਚ ਜਾਣ ਤੋਂ ਬਚਾਇਆ ਹੈ, ਅਤੇ ਮੈਂ ਜੀਵਨ ਦੇ ਚਾਨਣ ਦਾ ਆਨੰਦ ਮਾਣਨ ਲਈ ਜੀਵਾਂਗਾ।’

Job 33:28 (UKJV) He will deliver his soul from going into the pit, and his life shall see the light.

26ਤਦ ਉਹ ਵਿਅਕਤੀ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰ ਸਕਦਾ ਹੈ ਅਤੇ ਉਸ ਨਾਲ ਮਿਹਰ ਪਾ ਸਕਦਾ ਹੈ, ਉਹ ਪਰਮੇਸ਼ਵਰ ਦਾ ਚਿਹਰਾ ਵੇਖਣਗੇ ਅਤੇ ਖੁਸ਼ੀ ਨਾਲ ਜੈਕਾਰੇ ਲਗਾਉਣਗੇ। ਉਹ ਉਹਨਾਂ ਨੂੰ ਪੂਰੀ ਤਰ੍ਹਾਂ ਤੰਦਰੁਸਤੀ ਵਿੱਚ ਬਹਾਲ ਕਰੇਗਾ।

27ਅਤੇ ਉਹ ਦੂਸਰਿਆ ਕੋਲ ਜਾਣਗੇ ਅਤੇ ਕਹਿਣਗੇ, ‘ਮੈਂ ਪਾਪ ਕੀਤਾ ਹੈ, ਮੈਂ ਜੋ ਸਹੀ ਹੈ ਉਸ ਨੂੰ ਵਿਗਾੜ ਦਿੱਤਾ ਹੈ, ਪਰ ਮੈਨੂੰ ਉਹ ਨਹੀਂ ਮਿਲਿਆ ਜਿਸਦਾ ਮੈਂ ਹੱਕਦਾਰ ਸੀ।

28ਪਰਮੇਸ਼ਵਰ ਨੇ ਮੈਨੂੰ ਟੋਏ ਵਿੱਚ ਜਾਣ ਤੋਂ ਬਚਾਇਆ ਹੈ, ਅਤੇ ਮੈਂ ਜੀਵਨ ਦੇ ਚਾਨਣ ਦਾ ਆਨੰਦ ਮਾਣਨ ਲਈ ਜੀਵਾਂਗਾ।’

29“ਪਰਮੇਸ਼ਵਰ ਇਹ ਸਭ ਕੁਝ ਇੱਕ ਵਿਅਕਤੀ ਨਾਲ ਕਰਦਾ ਹੈ, ਦੋ ਵਾਰ, ਇੱਥੋਂ ਤੱਕ ਕਿ ਤਿੰਨ ਵਾਰ,

30ਉਹਨਾਂ ਨੂੰ ਕਬਰ ਤੋਂ ਬਚਾਵੇ, ਤਾਂ ਜੋ ਜੀਵਨ ਦਾ ਚਾਨਣ ਉਹਨਾਂ ਉੱਤੇ ਚਮਕੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.