27ਅਤੇ ਉਹ ਦੂਸਰਿਆ ਕੋਲ ਜਾਣਗੇ ਅਤੇ ਕਹਿਣਗੇ, ‘ਮੈਂ ਪਾਪ ਕੀਤਾ ਹੈ, ਮੈਂ ਜੋ ਸਹੀ ਹੈ ਉਸ ਨੂੰ ਵਿਗਾੜ ਦਿੱਤਾ ਹੈ, ਪਰ ਮੈਨੂੰ ਉਹ ਨਹੀਂ ਮਿਲਿਆ ਜਿਸਦਾ ਮੈਂ ਹੱਕਦਾਰ ਸੀ।
28ਪਰਮੇਸ਼ਵਰ ਨੇ ਮੈਨੂੰ ਟੋਏ ਵਿੱਚ ਜਾਣ ਤੋਂ ਬਚਾਇਆ ਹੈ, ਅਤੇ ਮੈਂ ਜੀਵਨ ਦੇ ਚਾਨਣ ਦਾ ਆਨੰਦ ਮਾਣਨ ਲਈ ਜੀਵਾਂਗਾ।’
29“ਪਰਮੇਸ਼ਵਰ ਇਹ ਸਭ ਕੁਝ ਇੱਕ ਵਿਅਕਤੀ ਨਾਲ ਕਰਦਾ ਹੈ, ਦੋ ਵਾਰ, ਇੱਥੋਂ ਤੱਕ ਕਿ ਤਿੰਨ ਵਾਰ,
30ਉਹਨਾਂ ਨੂੰ ਕਬਰ ਤੋਂ ਬਚਾਵੇ, ਤਾਂ ਜੋ ਜੀਵਨ ਦਾ ਚਾਨਣ ਉਹਨਾਂ ਉੱਤੇ ਚਮਕੇ।
31“ਅੱਯੋਬ, ਧਿਆਨ ਦੇ ਅਤੇ ਮੇਰੀ ਗੱਲ ਸੁਣ। ਚੁੱਪ ਰਹੋ, ਮੈਂ ਬੋਲਾਂਗਾ।