1“ਪਰ ਹੁਣ, ਅੱਯੋਬ, ਮੇਰੀਆਂ ਗੱਲਾਂ ਸੁਣ; ਮੇਰੀ ਹਰ ਗੱਲ ਵੱਲ ਧਿਆਨ ਦੇ।
2ਮੈਂ ਆਪਣਾ ਮੂੰਹ ਖੋਲ੍ਹਣ ਵਾਲਾ ਹਾਂ; ਮੇਰੇ ਸ਼ਬਦ ਮੇਰੀ ਜੀਭ ਦੇ ਸਿਰੇ ਉੱਤੇ ਹਨ।
3ਮੇਰੇ ਸ਼ਬਦ ਸਿੱਧੇ ਦਿਲ ਤੋਂ ਆਉਂਦੇ ਹਨ; ਮੇਰੇ ਬੁੱਲ੍ਹ ਸੱਚੇ ਦਿਲੋਂ ਬੋਲਦੇ ਹਨ ਜੋ ਮੈਂ ਜਾਣਦਾ ਹਾਂ।
4ਪਰਮੇਸ਼ਵਰ ਦੀ ਆਤਮਾ ਨੇ ਮੈਨੂੰ ਬਣਾਇਆ ਹੈ; ਸਰਵਸ਼ਕਤੀਮਾਨ ਦੇ ਸਾਹ ਨੇ ਮੈਨੂੰ ਜੀਵਨ ਦਿੱਤਾ ਹੈ।
5ਮੈਨੂੰ ਜਵਾਬ ਦੇ, ਜੇ ਤੂੰ ਦੇ ਸਕਦਾ ਹੈ; ਖੜ੍ਹਾ ਹੋ ਅਤੇ ਮੇਰੇ ਸਾਹਮਣੇ ਆਪਣੇ ਮੁਕੱਦਮੇ ਦੀ ਦਲੀਲ ਕਰ।