ਅੱਯੋਬ 34

ਪਰਮੇਸ਼ਵਰ ਨੂੰ ਲੋਕਾਂ ਦੀ ਹੋਰ ਜਾਂਚ ਕਰਨ ਦੀ ਕੋਈ ਲੋੜ ਨਹੀਂ ਹੈ, ਕਿ ਉਹ ਨਿਆਂ ਲਈ ਉਸ ਦੇ ਸਾਹਮਣੇ ਆਉਣ।

Job 34:23 (UKJV) For he will not lay upon man more than right; that he should enter into judgment with God.

21“ਉਸ ਦੀਆਂ ਨਜ਼ਰਾਂ ਪ੍ਰਾਣੀਆਂ ਦੇ ਰਾਹਾਂ ਉੱਤੇ ਲੱਗੀਆਂ ਰਹਿੰਦੀਆ ਹਨ; ਉਹ ਉਹਨਾਂ ਦੇ ਹਰ ਕਦਮ ਨੂੰ ਦੇਖਦਾ ਹੈ।

22ਇੱਥੇ ਕੋਈ ਡੂੰਘਾ ਪਰਛਾਵਾਂ ਨਹੀਂ, ਕੋਈ ਘੋਰ ਹਨੇਰਾ ਨਹੀਂ, ਜਿੱਥੇ ਦੁਸ਼ਟ ਲੁਕ ਸਕਦੇ ਹਨ।

23ਪਰਮੇਸ਼ਵਰ ਨੂੰ ਲੋਕਾਂ ਦੀ ਹੋਰ ਜਾਂਚ ਕਰਨ ਦੀ ਕੋਈ ਲੋੜ ਨਹੀਂ ਹੈ, ਕਿ ਉਹ ਨਿਆਂ ਲਈ ਉਸ ਦੇ ਸਾਹਮਣੇ ਆਉਣ।

24ਬਿਨਾਂ ਪੁੱਛ-ਪੜਤਾਲ ਦੇ ਉਹ ਬਲਵਾਨਾਂ ਨੂੰ ਤੋੜਦਾ ਹੈ ਅਤੇ ਉਹਨਾਂ ਦੀ ਥਾਂ ਹੋਰਾਂ ਨੂੰ ਖੜ੍ਹਾ ਕਰਦਾ ਹੈ।

25ਕਿਉਂ ਜੋ ਉਹ ਉਹਨਾਂ ਦੇ ਕੰਮਾਂ ਨੂੰ ਧਿਆਨ ਵਿੱਚ ਰੱਖਦਾ ਹੈ, ਉਹ ਰਾਤ ਨੂੰ ਉਹਨਾਂ ਨੂੰ ਉਖਾੜ ਸੁੱਟਦਾ ਹੈ ਅਤੇ ਉਹ ਚੂਰ-ਚੂਰ ਹੋ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.