ਅੱਯੋਬ 34

ਕਿਉਂਕਿ ਕੰਨ ਸ਼ਬਦਾਂ ਨੂੰ ਪਰਖਦੇ ਹਨ ਜਿਵੇਂ ਜੀਭ ਭੋਜਨ ਦਾ ਸਵਾਦ ਲੈਂਦੀ ਹੈ।

Job 34:3 (UKJV) For the ear tries words, as the mouth tastes food.

1ਤਦ ਅਲੀਹੂ ਨੇ ਕਿਹਾ:

2“ਮੇਰੇ ਬਚਨ ਸੁਣੋ, ਹੇ ਸਿਆਣੇ ਲੋਕੋ; ਹੇ ਵਿਦਵਾਨੋ, ਮੇਰੀ ਗੱਲ ਸੁਣੋ।

3ਕਿਉਂਕਿ ਕੰਨ ਸ਼ਬਦਾਂ ਨੂੰ ਪਰਖਦੇ ਹਨ ਜਿਵੇਂ ਜੀਭ ਭੋਜਨ ਦਾ ਸਵਾਦ ਲੈਂਦੀ ਹੈ।

4ਆਓ ਆਪਾਂ ਸਮਝੀਏ ਜੋ ਸਹੀ ਹੈ; ਆਓ ਇਕੱਠੇ ਸਿੱਖੀਏ ਜੋ ਚੰਗਾ ਹੈ।

5“ਅੱਯੋਬ ਆਖਦਾ ਹੈ, ‘ਮੈਂ ਨਿਰਦੋਸ਼ ਹਾਂ, ਪਰ ਪਰਮੇਸ਼ਵਰ ਨੇ ਮੈਨੂੰ ਇਨਸਾਫ਼ ਤੋਂ ਇਨਕਾਰ ਕੀਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.