ਅੱਯੋਬ 34

“ਅੱਯੋਬ ਆਖਦਾ ਹੈ, ‘ਮੈਂ ਨਿਰਦੋਸ਼ ਹਾਂ, ਪਰ ਪਰਮੇਸ਼ਵਰ ਨੇ ਮੈਨੂੰ ਇਨਸਾਫ਼ ਤੋਂ ਇਨਕਾਰ ਕੀਤਾ ਹੈ।

Job 34:5 (UKJV) For Job has said, I am righteous: and God has taken away my judgment.

3ਕਿਉਂਕਿ ਕੰਨ ਸ਼ਬਦਾਂ ਨੂੰ ਪਰਖਦੇ ਹਨ ਜਿਵੇਂ ਜੀਭ ਭੋਜਨ ਦਾ ਸਵਾਦ ਲੈਂਦੀ ਹੈ।

4ਆਓ ਆਪਾਂ ਸਮਝੀਏ ਜੋ ਸਹੀ ਹੈ; ਆਓ ਇਕੱਠੇ ਸਿੱਖੀਏ ਜੋ ਚੰਗਾ ਹੈ।

5“ਅੱਯੋਬ ਆਖਦਾ ਹੈ, ‘ਮੈਂ ਨਿਰਦੋਸ਼ ਹਾਂ, ਪਰ ਪਰਮੇਸ਼ਵਰ ਨੇ ਮੈਨੂੰ ਇਨਸਾਫ਼ ਤੋਂ ਇਨਕਾਰ ਕੀਤਾ ਹੈ।

6ਭਾਵੇਂ ਮੈਂ ਸਹੀ ਹਾਂ, ਮੈਨੂੰ ਝੂਠਾ ਮੰਨਿਆ ਜਾਂਦਾ ਹੈ; ਭਾਵੇਂ ਮੈਂ ਨਿਰਦੋਸ਼ ਹਾਂ, ਉਸ ਦਾ ਤੀਰ ਇੱਕ ਲਾਇਲਾਜ ਜ਼ਖਮ ਕਰ ਦਿੰਦਾ ਹੈ।’

7ਕੀ ਅੱਯੋਬ ਵਰਗਾ ਕੋਈ ਹੈ, ਜੋ ਮਖੌਲ ਨੂੰ ਪਾਣੀ ਵਾਂਗੂੰ ਪੀਵੇ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.