ਅੱਯੋਬ 35

ਪਰਮੇਸ਼ਵਰ ਨੇ ਸਾਨੂੰ ਧਰਤੀ ਦੇ ਜਾਨਵਰਾਂ ਅਤੇ ਅਕਾਸ਼ ਦੇ ਪੰਛੀਆਂ ਨਾਲੋਂ ਵੱਧ ਬੁੱਧੀਮਾਨ ਬਣਾਇਆ ਹੈ।’

Job 35:11 (UKJV) Who teaches us more than the beasts of the earth, and makes us wiser than the fowls of heaven?

9“ਲੋਕ ਜ਼ੁਲਮ ਦੇ ਬੋਝ ਹੇਠ ਚੀਕਦੇ ਹਨ; ਉਹ ਤਾਕਤਵਰ ਦੀ ਬਾਂਹ ਤੋਂ ਛੁਟਕਾਰਾ ਪਾਉਣ ਲਈ ਬੇਨਤੀ ਕਰਦੇ ਹਨ।

10ਪਰ ਕੋਈ ਨਹੀਂ ਕਹਿੰਦਾ, ‘ਕਿੱਥੇ ਹੈ ਪਰਮੇਸ਼ਵਰ ਮੇਰਾ ਸਿਰਜਣਹਾਰ, ਜੋ ਮੈਨੂੰ ਔਖੇ ਸਮੇਂ ਸੰਭਾਲਦਾ ਹੈ।

11ਪਰਮੇਸ਼ਵਰ ਨੇ ਸਾਨੂੰ ਧਰਤੀ ਦੇ ਜਾਨਵਰਾਂ ਅਤੇ ਅਕਾਸ਼ ਦੇ ਪੰਛੀਆਂ ਨਾਲੋਂ ਵੱਧ ਬੁੱਧੀਮਾਨ ਬਣਾਇਆ ਹੈ।’

12ਪਰਮੇਸ਼ਵਰ ਜਵਾਬ ਨਹੀਂ ਦਿੰਦਾ ਜਦੋਂ ਦੁਸ਼ਟ ਲੋਕ ਹੰਕਾਰ ਵਿੱਚ ਦੁਹਾਈ ਦਿੰਦੇ ਹਨ।

13ਸੱਚ-ਮੁੱਚ, ਪਰਮੇਸ਼ਵਰ ਉਹਨਾਂ ਦੀ ਖਾਲੀ ਫਰਿਆਦ ਨਹੀਂ ਸੁਣਦਾ; ਸਰਵਸ਼ਕਤੀਮਾਨ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.