ਅੱਯੋਬ 36

ਪਰ ਜਿਹੜੇ ਦੁੱਖੀ ਹਨ ਉਹ ਉਹਨਾਂ ਦੇ ਦੁੱਖਾਂ ਵਿੱਚ ਛੁਟਕਾਰਾ ਦਿੰਦਾ ਹੈ; ਉਹ ਉਹਨਾਂ ਦੇ ਦੁੱਖ ਵਿੱਚ ਉਹਨਾਂ ਨਾਲ ਗੱਲ ਕਰਦਾ ਹੈ।

Job 36:15 (UKJV) He delivers the poor in his affliction, and opens their ears in oppression.

13“ਦਿਲ ਵਿੱਚ ਅਧਰਮੀ ਨਾਰਾਜ਼ਗੀ ਰੱਖਦਾ ਹੈ; ਭਾਵੇਂ ਉਹ ਉਹਨਾਂ ਨੂੰ ਬੇੜੀਆਂ ਲਾਉਂਦਾ ਹੈ, ਉਹ ਸਹਾਇਤਾ ਲਈ ਨਹੀਂ ਪੁਕਾਰਦੇ।

14ਅਨੈਤਿਕ ਜੀਵਨ ਵਿੱਚ ਆਪਣੀ ਜ਼ਿੰਦਗੀ ਬਰਬਾਦ ਕਰਨ ਤੋਂ ਬਾਅਦ ਉਹ ਆਪਣੀ ਜਵਾਨੀ ਵਿੱਚ ਮਰ ਜਾਂਦੇ ਹਨ,

15ਪਰ ਜਿਹੜੇ ਦੁੱਖੀ ਹਨ ਉਹ ਉਹਨਾਂ ਦੇ ਦੁੱਖਾਂ ਵਿੱਚ ਛੁਟਕਾਰਾ ਦਿੰਦਾ ਹੈ; ਉਹ ਉਹਨਾਂ ਦੇ ਦੁੱਖ ਵਿੱਚ ਉਹਨਾਂ ਨਾਲ ਗੱਲ ਕਰਦਾ ਹੈ।

16“ਉਹ ਤੁਹਾਨੂੰ ਬਿਪਤਾ ਦੇ ਮੂੰਹ ਚੋਂ ਅਤੇ ਪਾਬੰਦੀਆਂ ਤੋਂ ਮੁਕਤ ਇੱਕ ਵਿਸ਼ਾਲ ਜਗ੍ਹਾ ਵੱਲ, ਪਸੰਦੀਦਾ ਭੋਜਨ ਨਾਲ ਭਰੇ ਤੁਹਾਡੇ ਮੇਜ਼ ਦੇ ਆਰਾਮ ਵੱਲ ਖਿੱਚ ਰਿਹਾ ਹੈ।

17ਪਰ ਹੁਣ ਤੁਸੀਂ ਦੁਸ਼ਟਾਂ ਦੇ ਕਾਰਨ ਨਿਆਂ ਨਾਲ ਲੱਦੇ ਹੋਏ ਹੋ; ਸ਼ਜਾ ਅਤੇ ਨਿਆਂ ਨੇ ਤੁਹਾਨੂੰ ਫੜ ਲਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.