ਅੱਯੋਬ 36

ਮੈਂ ਦੂਰੋਂ ਹੀ ਆਪਣਾ ਗਿਆਨ ਪ੍ਰਾਪਤ ਕਰਦਾ ਹਾਂ; ਮੈਂ ਆਪਣੇ ਸਿਰਜਣਹਾਰ ਨੂੰ ਧਰਮੀ ਠਹਿਰਾਵਾਂਗਾ।

Job 36:3 (UKJV) I will fetch my knowledge from far, and will ascribe righteousness to my Maker.

1ਅਲੀਹੂ ਲਗਾਤਾਰ ਬੋਲਦਾ ਰਿਹਾ:

2“ਮੇਰੇ ਨਾਲ ਥੋੜਾ ਹੋਰ ਸਮਾਂ ਠਹਿਰੋ ਅਤੇ ਮੈਂ ਤੁਹਾਨੂੰ ਦਿਖਾਵਾਂਗਾ ਕਿ ਪਰਮੇਸ਼ਵਰ ਦੇ ਲਈ ਹੋਰ ਵੀ ਬਹੁਤ ਕੁਝ ਕਿਹਾ ਜਾ ਸਕਦਾ ਹੈ।

3ਮੈਂ ਦੂਰੋਂ ਹੀ ਆਪਣਾ ਗਿਆਨ ਪ੍ਰਾਪਤ ਕਰਦਾ ਹਾਂ; ਮੈਂ ਆਪਣੇ ਸਿਰਜਣਹਾਰ ਨੂੰ ਧਰਮੀ ਠਹਿਰਾਵਾਂਗਾ।

4ਯਕੀਨ ਰੱਖੋ ਕਿ ਮੇਰੇ ਸ਼ਬਦ ਝੂਠੇ ਨਹੀਂ ਹਨ; ਜਿਸ ਕੋਲ ਪੂਰਨ ਗਿਆਨ ਹੈ ਉਹ ਤੁਹਾਡੇ ਨਾਲ ਹੈ।

5“ਪਰਮੇਸ਼ਵਰ ਮਹਾਨ ਹੈ, ਪਰ ਕਿਸੇ ਨੂੰ ਤੁੱਛ ਨਹੀਂ ਸਮਝਦਾ; ਉਹ ਮਹਾਨ ਹੈ, ਅਤੇ ਆਪਣੇ ਮਕਸਦ ਵਿੱਚ ਪੱਕਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.