ਅੱਯੋਬ 36

“ਪਰਮੇਸ਼ਵਰ ਮਹਾਨ ਹੈ, ਪਰ ਕਿਸੇ ਨੂੰ ਤੁੱਛ ਨਹੀਂ ਸਮਝਦਾ; ਉਹ ਮਹਾਨ ਹੈ, ਅਤੇ ਆਪਣੇ ਮਕਸਦ ਵਿੱਚ ਪੱਕਾ ਹੈ।

Job 36:5 (UKJV) Behold, God is mighty, and despises not any: he is mighty in strength and wisdom.

3ਮੈਂ ਦੂਰੋਂ ਹੀ ਆਪਣਾ ਗਿਆਨ ਪ੍ਰਾਪਤ ਕਰਦਾ ਹਾਂ; ਮੈਂ ਆਪਣੇ ਸਿਰਜਣਹਾਰ ਨੂੰ ਧਰਮੀ ਠਹਿਰਾਵਾਂਗਾ।

4ਯਕੀਨ ਰੱਖੋ ਕਿ ਮੇਰੇ ਸ਼ਬਦ ਝੂਠੇ ਨਹੀਂ ਹਨ; ਜਿਸ ਕੋਲ ਪੂਰਨ ਗਿਆਨ ਹੈ ਉਹ ਤੁਹਾਡੇ ਨਾਲ ਹੈ।

5“ਪਰਮੇਸ਼ਵਰ ਮਹਾਨ ਹੈ, ਪਰ ਕਿਸੇ ਨੂੰ ਤੁੱਛ ਨਹੀਂ ਸਮਝਦਾ; ਉਹ ਮਹਾਨ ਹੈ, ਅਤੇ ਆਪਣੇ ਮਕਸਦ ਵਿੱਚ ਪੱਕਾ ਹੈ।

6ਉਹ ਦੁਸ਼ਟਾਂ ਨੂੰ ਜਿਉਂਦਾ ਨਹੀਂ ਰੱਖਦਾ ਪਰ ਦੁੱਖੀਆਂ ਨੂੰ ਉਹਨਾਂ ਦਾ ਹੱਕ ਦਿੰਦਾ ਹੈ।

7ਉਹ ਧਰਮੀਆਂ ਤੋਂ ਅੱਖਾਂ ਨਹੀਂ ਹਟਾਂਦਾ; ਉਹ ਉਹਨਾਂ ਨੂੰ ਰਾਜਿਆਂ ਨਾਲ ਰਾਜ ਗੱਦੀ ਉੱਤੇ ਬਿਠਾਉਂਦਾ ਹੈ, ਅਤੇ ਉਹਨਾਂ ਨੂੰ ਸਦਾ ਲਈ ਉੱਚਾ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.