5“ਪਰਮੇਸ਼ਵਰ ਮਹਾਨ ਹੈ, ਪਰ ਕਿਸੇ ਨੂੰ ਤੁੱਛ ਨਹੀਂ ਸਮਝਦਾ; ਉਹ ਮਹਾਨ ਹੈ, ਅਤੇ ਆਪਣੇ ਮਕਸਦ ਵਿੱਚ ਪੱਕਾ ਹੈ।
6ਉਹ ਦੁਸ਼ਟਾਂ ਨੂੰ ਜਿਉਂਦਾ ਨਹੀਂ ਰੱਖਦਾ ਪਰ ਦੁੱਖੀਆਂ ਨੂੰ ਉਹਨਾਂ ਦਾ ਹੱਕ ਦਿੰਦਾ ਹੈ।
7ਉਹ ਧਰਮੀਆਂ ਤੋਂ ਅੱਖਾਂ ਨਹੀਂ ਹਟਾਂਦਾ; ਉਹ ਉਹਨਾਂ ਨੂੰ ਰਾਜਿਆਂ ਨਾਲ ਰਾਜ ਗੱਦੀ ਉੱਤੇ ਬਿਠਾਉਂਦਾ ਹੈ, ਅਤੇ ਉਹਨਾਂ ਨੂੰ ਸਦਾ ਲਈ ਉੱਚਾ ਕਰਦਾ ਹੈ।
8ਪਰ ਜੇ ਲੋਕ ਜੰਜ਼ੀਰਾਂ ਵਿੱਚ ਜਕੜੇ ਹੋਏ ਹਨ, ਅਤੇ ਬਿਪਤਾ ਦੀਆਂ ਰੱਸੀਆਂ ਨੇ ਉਹਨਾਂ ਜਕੜਿਆ ਹੋਇਆ ਹੈ,
9ਤਾਂ ਪਰਮੇਸ਼ਵਰ ਉਹਨਾਂ ਨੂੰ ਦੱਸਦਾ ਹੈ ਕਿ ਉਹਨਾਂ ਨੇ ਕਿਸ ਤਰਾਂ ਘਮੰਡ ਵਿੱਚ ਪਾਪ ਕੀਤਾ ਹੈ, ਅਤੇ ਉਹਨਾਂ ਪਾਪ ਤੋਂ ਮੁੜਨ ਲਈ ਚੇਤਾਵਨੀ ਦਿੰਦਾ ਹੈ।