32ਕੀ ਤੂੰ ਰੁੱਤ ਨੂੰ ਸਮੇਂ ਸਿਰ ਬਦਲ ਸਕਦਾ ਹੈ, ਜਾਂ ਭਾਲੂ ਦੀ ਉਸ ਦੇ ਬੱਚਿਆ ਸਮੇਤ ਅਗਵਾਈ ਕਰ ਸਕਦਾ ਹੈ?
33ਕੀ ਤੂੰ ਸਵਰਗ ਦੇ ਨਿਯਮਾਂ ਨੂੰ ਜਾਣਦਾ ਹੈ? ਕੀ ਤੂੰ ਧਰਤੀ ਉੱਤੇ ਪਰਮੇਸ਼ਵਰ ਦਾ ਰਾਜ ਕਾਇਮ ਕਰ ਸਕਦਾ ਹੈ?
34“ਕੀ ਤੂੰ ਆਪਣੀ ਆਵਾਜ਼ ਨੂੰ ਬੱਦਲਾਂ ਵੱਲ ਉਠਾ ਸਕਦਾ ਹੈ ਅਤੇ ਆਪਣੇ ਆਪ ਨੂੰ ਪਾਣੀ ਦੇ ਹੜ੍ਹ ਨਾਲ ਢੱਕ ਸਕਦਾ ਹੈ?
35ਕੀ ਤੂੰ ਉਹਨਾਂ ਦੇ ਰਾਹ ਵਿੱਚ ਬਿਜਲੀ ਨੂੰ ਭੇਜਦਾ ਹੈ? ਕੀ ਉਹ ਤੁਹਾਨੂੰ ਦੱਸਦੇ ਹਨ, ‘ਅਸੀਂ ਇੱਥੇ ਹਾਂ’?
36ਬਾਜ਼ ਪੰਛੀ ਵਿੱਚ ਅਜਿਹਾ ਗਿਆਨ ਕਿਸ ਨੇ ਸਥਾਪਿਤ ਕੀਤਾ ਹੈ, ਜਾਂ ਕੁੱਕੜ ਨੂੰ ਸਮਝ ਕਿਸਨੇ ਦਿੱਤੀ ਹੈ?