ਅੱਯੋਬ 38

ਕੀ ਤੂੰ ਸਵਰਗ ਦੇ ਨਿਯਮਾਂ ਨੂੰ ਜਾਣਦਾ ਹੈ? ਕੀ ਤੂੰ ਧਰਤੀ ਉੱਤੇ ਪਰਮੇਸ਼ਵਰ ਦਾ ਰਾਜ ਕਾਇਮ ਕਰ ਸਕਦਾ ਹੈ?

Job 38:33 (UKJV) Know you the ordinances of heaven? can you set the dominion thereof in the earth?

31“ਅੱਯੋਬ, ਕੀ ਤੂੰ ਸਪਤਰਸ਼ੀ ਨੂੰ ਬੰਨ ਸਕਦਾ ਹੈ? ਜਾਂ ਕੀ ਤੂੰ ਓਰਿਅਨ ਦੇ ਰੱਸਿਆ ਨੂੰ ਖੋਲ੍ਹ ਸਕਦਾ ਹੈ?

32ਕੀ ਤੂੰ ਰੁੱਤ ਨੂੰ ਸਮੇਂ ਸਿਰ ਬਦਲ ਸਕਦਾ ਹੈ, ਜਾਂ ਭਾਲੂ ਦੀ ਉਸ ਦੇ ਬੱਚਿਆ ਸਮੇਤ ਅਗਵਾਈ ਕਰ ਸਕਦਾ ਹੈ?

33ਕੀ ਤੂੰ ਸਵਰਗ ਦੇ ਨਿਯਮਾਂ ਨੂੰ ਜਾਣਦਾ ਹੈ? ਕੀ ਤੂੰ ਧਰਤੀ ਉੱਤੇ ਪਰਮੇਸ਼ਵਰ ਦਾ ਰਾਜ ਕਾਇਮ ਕਰ ਸਕਦਾ ਹੈ?

34“ਕੀ ਤੂੰ ਆਪਣੀ ਆਵਾਜ਼ ਨੂੰ ਬੱਦਲਾਂ ਵੱਲ ਉਠਾ ਸਕਦਾ ਹੈ ਅਤੇ ਆਪਣੇ ਆਪ ਨੂੰ ਪਾਣੀ ਦੇ ਹੜ੍ਹ ਨਾਲ ਢੱਕ ਸਕਦਾ ਹੈ?

35ਕੀ ਤੂੰ ਉਹਨਾਂ ਦੇ ਰਾਹ ਵਿੱਚ ਬਿਜਲੀ ਨੂੰ ਭੇਜਦਾ ਹੈ? ਕੀ ਉਹ ਤੁਹਾਨੂੰ ਦੱਸਦੇ ਹਨ, ‘ਅਸੀਂ ਇੱਥੇ ਹਾਂ’?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.