29ਬਰਫ਼ ਕਿਸ ਦੀ ਕੁੱਖ ਤੋਂ ਆਉਂਦੀ ਹੈ? ਅਕਾਸ਼ ਤੋਂ ਠੰਡ ਨੂੰ ਕੌਣ ਜਨਮ ਦਿੰਦਾ ਹੈ
30ਜਦੋਂ ਪਾਣੀ ਪੱਥਰ ਵਾਂਗ ਸਖ਼ਤ ਹੋ ਜਾਂਦੇ ਹਨ, ਜਦੋਂ ਡੂੰਘਾਈ ਦੀ ਸਤ੍ਹਾ ਜੰਮ ਜਾਂਦੀ ਹੈ?
31“ਅੱਯੋਬ, ਕੀ ਤੂੰ ਸਪਤਰਸ਼ੀ ਨੂੰ ਬੰਨ ਸਕਦਾ ਹੈ? ਜਾਂ ਕੀ ਤੂੰ ਓਰਿਅਨ ਦੇ ਰੱਸਿਆ ਨੂੰ ਖੋਲ੍ਹ ਸਕਦਾ ਹੈ?
32ਕੀ ਤੂੰ ਰੁੱਤ ਨੂੰ ਸਮੇਂ ਸਿਰ ਬਦਲ ਸਕਦਾ ਹੈ, ਜਾਂ ਭਾਲੂ ਦੀ ਉਸ ਦੇ ਬੱਚਿਆ ਸਮੇਤ ਅਗਵਾਈ ਕਰ ਸਕਦਾ ਹੈ?
33ਕੀ ਤੂੰ ਸਵਰਗ ਦੇ ਨਿਯਮਾਂ ਨੂੰ ਜਾਣਦਾ ਹੈ? ਕੀ ਤੂੰ ਧਰਤੀ ਉੱਤੇ ਪਰਮੇਸ਼ਵਰ ਦਾ ਰਾਜ ਕਾਇਮ ਕਰ ਸਕਦਾ ਹੈ?