28ਕੀ ਮੀਂਹ ਦਾ ਕੋਈ ਪਿਤਾ ਹੈ? ਤ੍ਰੇਲ ਦੀਆਂ ਬੂੰਦਾਂ ਦਾ ਪਿਤਾ ਕੌਣ ਹੈ?
29ਬਰਫ਼ ਕਿਸ ਦੀ ਕੁੱਖ ਤੋਂ ਆਉਂਦੀ ਹੈ? ਅਕਾਸ਼ ਤੋਂ ਠੰਡ ਨੂੰ ਕੌਣ ਜਨਮ ਦਿੰਦਾ ਹੈ
30ਜਦੋਂ ਪਾਣੀ ਪੱਥਰ ਵਾਂਗ ਸਖ਼ਤ ਹੋ ਜਾਂਦੇ ਹਨ, ਜਦੋਂ ਡੂੰਘਾਈ ਦੀ ਸਤ੍ਹਾ ਜੰਮ ਜਾਂਦੀ ਹੈ?
31“ਅੱਯੋਬ, ਕੀ ਤੂੰ ਸਪਤਰਸ਼ੀ ਨੂੰ ਬੰਨ ਸਕਦਾ ਹੈ? ਜਾਂ ਕੀ ਤੂੰ ਓਰਿਅਨ ਦੇ ਰੱਸਿਆ ਨੂੰ ਖੋਲ੍ਹ ਸਕਦਾ ਹੈ?
32ਕੀ ਤੂੰ ਰੁੱਤ ਨੂੰ ਸਮੇਂ ਸਿਰ ਬਦਲ ਸਕਦਾ ਹੈ, ਜਾਂ ਭਾਲੂ ਦੀ ਉਸ ਦੇ ਬੱਚਿਆ ਸਮੇਤ ਅਗਵਾਈ ਕਰ ਸਕਦਾ ਹੈ?