14ਉਹ ਆਪਣੇ ਆਂਡੇ ਜ਼ਮੀਨ ਉੱਤੇ ਦਿੰਦੀ ਹੈ ਅਤੇ ਉਹਨਾਂ ਨੂੰ ਰੇਤ ਵਿੱਚ ਗਰਮ ਕਰਨ ਦਿੰਦੀ ਹੈ,
15ਬੇਫਿਕਰ ਹੋ ਜਾਂਦੀ ਕਿ ਕੋਈ ਪੈਰ ਨਾਲ ਉਹਨਾਂ ਨੂੰ ਕੁਚਲ ਸਕਦਾ ਹੈ, ਕਿ ਕੋਈ ਜੰਗਲੀ ਜਾਨਵਰ ਉਹਨਾਂ ਨੂੰ ਮਿੱਧ ਸਕਦਾ ਹੈ।
16ਉਹ ਆਪਣੇ ਬੱਚਿਆਂ ਨਾਲ ਸਖ਼ਤੀ ਨਾਲ ਪੇਸ਼ ਆਉਂਦੀ ਹੈ, ਜਿਵੇਂ ਕਿ ਉਹ ਉਸ ਦੇ ਨਹੀਂ ਹਨ; ਉਸਨੂੰ ਪਰਵਾਹ ਨਹੀਂ ਕਿ ਉਸਦੀ ਮਿਹਨਤ ਵਿਅਰਥ ਗਈ,
17ਕਿਉਂਕਿ ਪਰਮੇਸ਼ਵਰ ਨੇ ਉਸਨੂੰ ਸਿਆਣਪ ਨਹੀਂ ਦਿੱਤੀ ਅਤੇ ਉਸਨੂੰ ਚੰਗੀ ਸਮਝ ਨਹੀਂ ਬਖਸ਼ੀ।
18ਫਿਰ ਵੀ ਜਦੋਂ ਉਹ ਦੌੜਨ ਲਈ ਆਪਣੇ ਖੰਭ ਫੈਲਾਉਂਦੀ ਹੈ, ਉਹ ਘੋੜੇ ਅਤੇ ਸਵਾਰ ਉੱਤੇ ਹੱਸਦੀ ਹੈ।