16ਉਹ ਆਪਣੇ ਬੱਚਿਆਂ ਨਾਲ ਸਖ਼ਤੀ ਨਾਲ ਪੇਸ਼ ਆਉਂਦੀ ਹੈ, ਜਿਵੇਂ ਕਿ ਉਹ ਉਸ ਦੇ ਨਹੀਂ ਹਨ; ਉਸਨੂੰ ਪਰਵਾਹ ਨਹੀਂ ਕਿ ਉਸਦੀ ਮਿਹਨਤ ਵਿਅਰਥ ਗਈ,
17ਕਿਉਂਕਿ ਪਰਮੇਸ਼ਵਰ ਨੇ ਉਸਨੂੰ ਸਿਆਣਪ ਨਹੀਂ ਦਿੱਤੀ ਅਤੇ ਉਸਨੂੰ ਚੰਗੀ ਸਮਝ ਨਹੀਂ ਬਖਸ਼ੀ।
18ਫਿਰ ਵੀ ਜਦੋਂ ਉਹ ਦੌੜਨ ਲਈ ਆਪਣੇ ਖੰਭ ਫੈਲਾਉਂਦੀ ਹੈ, ਉਹ ਘੋੜੇ ਅਤੇ ਸਵਾਰ ਉੱਤੇ ਹੱਸਦੀ ਹੈ।
19“ਕੀ ਤੂੰ ਘੋੜੇ ਨੂੰ ਉਸਦੀ ਤਾਕਤ ਦਿੱਤੀ ਜਾਂ ਉਸਦੀ ਗਰਦਨ ਤੇ ਕੇਸਰ ਤੇਰੀ ਰਚਨਾ ਹੈ?
20ਕੀ ਉਸਨੂੰ ਟਿੱਡੀ ਵਾਂਗ ਛਾਲਾਂ ਮਾਰਨ ਦਾ ਬਲ ਤੂੰ ਦਿੱਤਾ ਹੈ, ਅਤੇ ਉਸਦੇ ਟਪਣ ਨਾਲ ਡਰ ਫੈਲਦਾ ਹੈ?